ਹਰੇ ਖਪਤਕਾਰ ਦਿਵਸ ’ਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਜ਼ੀਰੋ ਵੇਸਟ ਚੈਲੇਂਜ ਮੁਕਾਬਲੇ ’ਚ ਅੱਵਲ
ਕਪੂਰਥਲਾ, 30 ਸਤੰਬਰ (ਵਿ. ਪ੍ਰ.)
ਕਪੂਰਥਲਾ, 30 ਸਤੰਬਰ (ਵਿ.ਪ੍ਰ.)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ 11ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਵਿਦਿਆਰਥੀ ਪਵਿੱਤਰਜੀਤ ਸਿੰਘ ਤੇ ਸੁਖਦੀਪ ਸਿੰਘ ਨੇ ਆਪਣੀ ਸਿਰਜਣਾਤਮਿਕ ਸੋਚ ਟੀਮ ਵਰਕ ਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਇੰਸ ਸਿਟੀ ਕਪੂਰਥਲਾ ਵਿਚ ਹਰੇ ਖਪਤਕਾਰ ਦਿਵਸ ਮੌਕੇ ‘ਜ਼ੀਰੋ ਵੇਸਟ ਚੈਲੇਂਜ’ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਤਿਆਰ ਕਰਨ ਵਿਚ ਅਧਿਆਪਕਾ ਕਿਰਨਜੀਤ ਅਟਵਾਲ ਨੇ ਅਗਵਾਈ ਦਿੱਤੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਵਾਤਾਵਰਣ ਦੀ ਸੰਭਾਲ, ਖ਼ਪਤ ਅਤੇ ਟਿਕਾਊ ਜੀਵਨਸ਼ੈਲੀ ਸਬੰਧੀ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਕੂਲ ਦੇ ਵਿਦਿਆਰਥੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸਮਰਪਣ ਦੀ ਭਾਵਨਾ ਨਾਲ ਪ੍ਰਦਰਸ਼ਨ ਕਰਨਗੇ |