25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸੁਆਮੀ ਸੰਤ ਦਾਸ ਪਬਲਿਕ ਸਕੂਲ ਦਾ ਇਨਾਮ ਵੰਡ ਸਮਾਗਮ ਸਮਾਪਤ

ਫਗਵਾਡ਼ਾ, 25 ਨਵੰਬਰ (ਤਰਨਜੀਤ ਸਿੰਘ ਕਿੰਨਡ਼ਾ)-ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾਡ਼ਾ ਵਲੋਂ ਬੀਤੇ ਦਿਨ 27ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਾਲ ਸਮਾਗਮ ਦਾ ਵਿਸ਼ਾ ‘ਟੂਗੈਦਰ ਵੀ ਰਾਈਜ਼ ਹਾਇਰ’ (ਇਕੱਠੇ ਮਿਲ ਕੇ ਅਸੀਂ ਹੋਰ ਉੱਚੇ ਉੱਠਦੇ ਹਾਂ) ਰੱਖਿਆ ਗਿਆ, ਜਿਸ ਰਾਹੀਂ ਏਕਤਾ, ਸਹਿਯੋਗ, ਆਪਸੀ ਸਾਂਝ ਤੇ ਸਮੂਹਿਕ ਤਰੱਕੀ ਦਾ ਸੰਦੇਸ਼ ਦਿੱਤਾ ਗਿਆ।

Ad Position 21
No active advertisement
ਪ੍ਰੋਗਰਾਮ ਪੇਸ਼ ਕਰਦੇ ਹੋਏ ਸੁਆਮੀ ਸੰਤ ਦਾਸ ਸਕੂਲ ਦੇ ਵਿਦਿਆਰਥੀ। ਤਸਵੀਰ : ਕਿੰਨਡ਼ਾ 26-11-2026
ਫਗਵਾਡ਼ਾ, 25 ਨਵੰਬਰ (ਤਰਨਜੀਤ ਸਿੰਘ ਕਿੰਨਡ਼ਾ)-ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾਡ਼ਾ ਵਲੋਂ ਬੀਤੇ ਦਿਨ 27ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਾਲ ਸਮਾਗਮ ਦਾ ਵਿਸ਼ਾ ‘ਟੂਗੈਦਰ ਵੀ ਰਾਈਜ਼ ਹਾਇਰ’ (ਇਕੱਠੇ ਮਿਲ ਕੇ ਅਸੀਂ ਹੋਰ ਉੱਚੇ ਉੱਠਦੇ ਹਾਂ) ਰੱਖਿਆ ਗਿਆ, ਜਿਸ ਰਾਹੀਂ ਏਕਤਾ, ਸਹਿਯੋਗ, ਆਪਸੀ ਸਾਂਝ ਤੇ ਸਮੂਹਿਕ ਤਰੱਕੀ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਧਾਨ ਮਹਾਂਮੰਡਲੇਸ਼ਵਰ ਸਵਾਮੀ ਸ਼ਾਂਤਾਨੰਦ ਨੇ ਕੀਤੀ, ਜਦਕਿ ਮੁੰਬਈ ਸਥਿਤ ਯੂਨੀਵਰਸਲ ਏ.ਆਈ. ਯੂਨੀਵਰਸਿਟੀ ਦੇ ਸੰਸਥਾਪਕ ਤੇ ਚਾਂਸਲਰ ਤਰੁਣ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰਸਿੱਧ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਤਰੁਣ ਸਿੰਘ ਚਾਵਲਾ, ਏ.ਡੀ.ਸੀ. ਫਗਵਾਡ਼ਾ ਰਣਦੀਪ ਸਿੰਘ ਹੀਰ ਤੇ ਤਹਿਸੀਲਦਾਰ ਸੁਖਚਰਨ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਨਿੱਘੇ ਸਵਾਗਤ ਤੇ ਜੋਤੀ ਪ੍ਰਜਵਲਿਤ ਕਰਨ ਦੀ ਰਸਮ ਨਾਲ ਹੋਈ। ਉਪਰੰਤ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਕਰਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਅੰਜੂ ਮਹਿਤਾ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਕੂਲ ਦੀਆਂ ਵਿੱਦਿਅਕ, ਖੇਡਾਂ ਤੇ ਹੋਰ ਖੇਤਰਾਂ ਵਿਚ ਹਾਸਲ ਕੀਤੀਆਂ ਪ੍ਰਾਪਤੀਆਂ ਅਤੇ ਤਰੱਕੀ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਤਰੁਣ ਆਨੰਦ ਨੇ ਆਪਣੇ ਸੰਬੋਧਨ ਵਿਚ ਸਕੂਲ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਤੇ ਸਰਵਪੱਖੀ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਾਲਾਨਾ ਸਮਾਗਮ ਤੋਂ ਪਹਿਲਾਂ ਸਕੂਲ ਵਲੋਂ ‘ਹੁਨਰ ਸੇ ਹੁਨਰ’ ਵਿਸ਼ੇ ਅਧੀਨ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਨੇਲ ਆਰਟ, ਮਹਿੰਦੀ, ਕੈਲੀਗ੍ਰਾਫੀ, ਲਾਈਵ ਪੇਂਟਿੰਗ, ਬੇਕਿੰਗ , ਗਹਿਣਿਆਂ ਦੀ ਡਿਜ਼ਾਈਨਿੰਗ, ਜਾਦੂ ਵਿਗਿਆਨ, ਸਿਲਾਈ ਤੇ ਕਰੋਸ਼ੀਆ ਵਰਗੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਰਾਹੀਂ ਵਿਦਿਆਰਥੀਆਂ ਦੀ ਰਚਨਾਤਮਿਕ ਸੋਚ, ਵਿਹਾਰਕ ਗਿਆਨ, ਹੱਥੀਂ ਕੰਮ ਕਰਨ ਦੇ ਹੁਨਰ ਤੇ ਆਤਮ-ਨਿਰਭਰ ਬਣਨ ਦੀ ਸਮਰੱਥਾ ਨੂੰ ਉਜਾਗਰ ਕੀਤਾ ਗਿਆ। ਸਮਾਗਮ ਦੀ ਸਮਾਪਤੀ ਧੰਨਵਾਦੀ ਮਤੇ ਤੇ ਰਾਸ਼ਟਰੀ ਗਾਇਣ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਖੜਗੇ ਨੇ ਖੂਨ ਦੀ ਕਮੀ ਅਤੇ ਕੁਪੋਸ਼ਣ ਦੇ ਅੰਕੜਿਆਂ ’ਤੇ ਕੇਂਦਰ ਤੋਂ ਮੰਗੀ ਜਵਾਬਦੇਹੀ ਅਗਲੀ ਖ਼ਬਰ ਬਿਜਲੀ ਵਿਭਾਗ ਦੇ ਨਿੱਜੀਕਰਨ ਵਿਰੁੱਧ ਟੀ.ਐੱਸ.ਯੂ. ਭੰਗਲ ਗਰੁੱਪ ਨੇ ਖੋਲ੍ਹਿਆ ਮੋਰਚਾ
Ad Position 24