25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭਗਵਾਨ ਵਾਲਮੀਕਿ ਸਪੋਰਟਸ ਕਲੱਬ ਨੇ 25ਵਾਂ ਕੁਸ਼ਤੀ ਦੰਗਲ ਮੁਕਾਬਲਾ ਕਰਵਾਇਆ

ਕਪੂਰਥਲਾ, 25 ਨਵੰਬਰ (ਸਡਾਨਾਭਗਵਾਨ ਵਾਲਮੀਕਿ ਸਪੋਰਟਸ ਕਲੱਬ ਕਪੂਰਥਲਾ ਦੇ ਪ੍ਰਧਾਨ ਸੱਤੀ ਪਹਿਲਵਾਨ ਦੀ ਅਗਵਾਈ ਹੇਠ ਅਖਾਡ਼ਾ ਬ੍ਰਹਮਕੁੰਡ ਵਲੋਂ 25ਵਾਂ ਕੁਸ਼ਤੀ ਦੰਗਲ ਮੁਕਾਬਲਾ ਸਵ: ਬਾਰਾ ਪਹਿਲਵਾਨ ਭਵਾਨੀਪੁਰ ਵਾਲਿਆਂ ਦੀ ਯਾਦ ’ਚ ਸ਼ਾਲਾਮਾਰ ਬਾਗ ਵਿਖੇ ਕਰਵਾਇਆ ਗਿਆ। ਇਸ ਮੌਕੇ ਕੁਸ਼ਤੀਆਂ ਦੇ ਰੋਮਾਂਚਕ ਮੁਕਾਬਲੇ ਹੋਏ ਜਿਸ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 26-11-2026
ਕਪੂਰਥਲਾ, 25 ਨਵੰਬਰ (ਸਡਾਨਾਭਗਵਾਨ ਵਾਲਮੀਕਿ ਸਪੋਰਟਸ ਕਲੱਬ ਕਪੂਰਥਲਾ ਦੇ ਪ੍ਰਧਾਨ ਸੱਤੀ ਪਹਿਲਵਾਨ ਦੀ ਅਗਵਾਈ ਹੇਠ ਅਖਾਡ਼ਾ ਬ੍ਰਹਮਕੁੰਡ ਵਲੋਂ 25ਵਾਂ ਕੁਸ਼ਤੀ ਦੰਗਲ ਮੁਕਾਬਲਾ ਸਵ: ਬਾਰਾ ਪਹਿਲਵਾਨ ਭਵਾਨੀਪੁਰ ਵਾਲਿਆਂ ਦੀ ਯਾਦ ’ਚ ਸ਼ਾਲਾਮਾਰ ਬਾਗ ਵਿਖੇ ਕਰਵਾਇਆ ਗਿਆ। ਇਸ ਮੌਕੇ ਕੁਸ਼ਤੀਆਂ ਦੇ ਰੋਮਾਂਚਕ ਮੁਕਾਬਲੇ ਹੋਏ ਜਿਸ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਸ਼ੁਰੂ ਕਰਵਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ 20 ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਜਦਕਿ ਪਟਕੇ ਦੀ ਕੁਸ਼ਤੀ ਮਨੂ ਸ਼ਿਵਪੁਰੀ ਤੇ ਹਰੀ ਦੇ ਵਿਚਕਾਰ ਹੋਈ। ਜਿਸ ’ਚ ਮਨੂ ਸ਼ਿਵਪੁਰੀ ਨੇ ਜਿੱਤ ਦਰਜ ਕੀਤੀ। ਦੂਜਾ ਕੁਸ਼ਤੀ ਮੁਕਾਬਲਾ ਜਗਰੂਪ ਜਲੰਧਰ ਤੇ ਸੱਤਾ ਖਡੂਰ ਸਾਹਿਬ ਦੇ ਵਿਚਾਲੇ ਹੋਇਆ। ਜਿਸ ’ਚ ਜਗਰੂਪ ਜਲੰਧਰ ਜੇਤੂ ਰਿਹਾ। ਇਸ ਮੌਕੇ ਕੁਲਦੀਪ ਸਿੰਘ ਕਪੂਰ, ਅਸ਼ਵਨੀ ਕੁਮਾਰ ਪਿੰਟਾ, ਗੋਨੀ ਪਹਿਲਵਾਨ, ਸੁਨੀਲ ਘਈ, ਅੰਕੁਸ਼, ਤੀਰਥ ਪਹਿਲਵਾਨ, ਭਾਜਪਾ ਆਗੂ ਉਮੇਸ਼ ਸ਼ਾਰਦਾ, ਕੌਂਸਲਰ ਦੀਪਕ ਸਲਵਾਨ, ਜਸਵੰਤ ਲਾਡੀ, ਸੁਰਜੀਤ ਰਾਣਾ, ਡਾ. ਰਜੀਵ ਧੀਰ, ਮਨਮੋਹਨ ਸਿੰਘ ਬਾਜਵਾ, ਜਤਿਨ ਸ਼ਰਮਾ, ਠਾਕੁਰ ਦਾਸ ਗਿੱਲ, ਬਲਜੀਤ ਕਾਲਾ, ਬਲਬੀਰ ਸਿੰਘ ਬੀਰਾ ਕੌਂਸਲਰ, ਨਵਜੋਤ ਸਿੰਘ ਮਾਹਲ, ਕਿੱਕੀ ਵਾਲੀਆ, ਸੰਦੀਪ ਸਿੰਘ, ਰਜਿੰਦਰ ਸਿੰਘ ਪਾਲਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਹੁੰ-ਮਾਸ ਦਾ ਹਿੱਸਾ ਹੈ ਅਕਾਲੀ ਦਲ-ਭਾਜਪਾ ਦਾ ਗੱਠਜੋਡ਼-ਧਮਿੰਦਰ ਟੋਨੀ ਅਗਲੀ ਖ਼ਬਰ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਤੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਇਆ ਸਮਾਪਤ ਪੰਜ ਪਿਆਰੇ...
Ad Position 24