02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਲੁਟੇਰੇ ਮੋਟਰਸਾਈਕਲ ਸਵਾਰ ਨੂੰ ਧੱਕਾ ਦੇ ਕੇ ਮੋਬਾਈਲ ਖੋਹ ਕੇ ਫ਼ਰਾਰ

ਨਡਾਲਾ, 1 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ ਦੇ ਢਿਲਵਾਂ ਰੋਡ ’ਤੇ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਚੱਲਦੇ ਵਾਹਨ ਤੋਂ ਧੱਕਾ ਦੇ ਕੇ ਸੁੱਟਣ ਉਪਰੰਤ ਉਸ ਕੋਲੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪ੍ਰਵਾਸੀ ਮਜ਼ਦੂਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਨਡਾਲਾ ਵਿਖੇ ਕੰਮ ਕਰਦਾ ਹੈ | ਬੀਤੀ ਰਾਤ ਕਰੀਬ 8:30 ਵਜੇ ਕੰਮ ਤੋਂ ਛੁੱਟੀ ਕਰਕੇ ਉਹ ਆਪਣੇ ਕੁਆਟਰ ਵੱਲ ਮੋਟਰਸਾਈਕਲ ‘ਤੇ ਜਾ ਰਿਹਾ ਸੀ | ਜਦੋਂ ਉਹ ਢਿਲਵਾਂ ਰੋਡ ‘ਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਨੇੜੇ ਪਹੁੰਚਿਆ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਚੱਲਦੇ ਮੋਟਰਸਾਈਕਲ ‘ਤੇ ਧੱਕਾ ਦੇ ਦਿੱਤਾ | ਇਸ ਕਾਰਨ ਉਹ ਸੜਕ ‘ਤੇ ਡਿੱਗ ਪਿਆ | ਇਸ ਦੌਰਾਨ ਉਕਤ ਵਿਅਕਤੀ ਉਸ ਕੋਲੋਂ ਕਰੀਬ 15 ਹਜ਼ਾਰ ਰੁਪਏ ਦੀ ਕੀਮਤ ਵਾਲਾ ਮੋਬਾਈਲ ਫ਼ੋਨ ਖੋਹ ਕੇ ਢਿਲਵਾਂ ਵੱਲ ਫ਼ਰਾਰ ਹੋ ਗਏ | ਪੀੜਤ ਵਲੋਂ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 21
No active advertisement
ਜਾਣਕਾਰੀ ਦਿੰਦਾ ਪ੍ਰਵਾਸੀ ਮਜ਼ਦੂਰ ਪਵਨ ਕੁਮਾਰ | ਤਸਵੀਰ: ਰਘਬਿੰਦਰ ਸਿੰਘ 01-10-2026
ਨਡਾਲਾ, 1 ਅਕਤੂਬਰ (ਰਘਬਿੰਦਰ ਸਿੰਘ)-ਨਡਾਲਾ ਦੇ ਢਿਲਵਾਂ ਰੋਡ ’ਤੇ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਚੱਲਦੇ ਵਾਹਨ ਤੋਂ ਧੱਕਾ ਦੇ ਕੇ ਸੁੱਟਣ ਉਪਰੰਤ ਉਸ ਕੋਲੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪ੍ਰਵਾਸੀ ਮਜ਼ਦੂਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਨਡਾਲਾ ਵਿਖੇ ਕੰਮ ਕਰਦਾ ਹੈ | ਬੀਤੀ ਰਾਤ ਕਰੀਬ 8:30 ਵਜੇ ਕੰਮ ਤੋਂ ਛੁੱਟੀ ਕਰਕੇ ਉਹ ਆਪਣੇ ਕੁਆਟਰ ਵੱਲ ਮੋਟਰਸਾਈਕਲ ‘ਤੇ ਜਾ ਰਿਹਾ ਸੀ | ਜਦੋਂ ਉਹ ਢਿਲਵਾਂ ਰੋਡ ‘ਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਨੇੜੇ ਪਹੁੰਚਿਆ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਚੱਲਦੇ ਮੋਟਰਸਾਈਕਲ ‘ਤੇ ਧੱਕਾ ਦੇ ਦਿੱਤਾ | ਇਸ ਕਾਰਨ ਉਹ ਸੜਕ ‘ਤੇ ਡਿੱਗ ਪਿਆ | ਇਸ ਦੌਰਾਨ ਉਕਤ ਵਿਅਕਤੀ ਉਸ ਕੋਲੋਂ ਕਰੀਬ 15 ਹਜ਼ਾਰ ਰੁਪਏ ਦੀ ਕੀਮਤ ਵਾਲਾ ਮੋਬਾਈਲ ਫ਼ੋਨ ਖੋਹ ਕੇ ਢਿਲਵਾਂ ਵੱਲ ਫ਼ਰਾਰ ਹੋ ਗਏ | ਪੀੜਤ ਵਲੋਂ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੱਤਾ ਦਾ ਵਿਕੇਂਦਰੀਕਰਨ ਸੀ ਮਹਾਤਮਾ ਗਾਂਧੀ ਦਾ ਸੁਪਨਾ ਅਗਲੀ ਖ਼ਬਰ ਨਸ਼ਿਆਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਸਿਆਸਤ ਕਰਨ ਦੀ ਬਜਾਏ ਜ਼ਿੰਮੇਵਾਰੀ ਨਿਭਾਵੇ-ਸੱਜਣ ਸਿੰਘ ਚੀਮਾ
Ad Position 24