ਬੇਗੋਵਾਲ ’ਚ ਹਲਕਾ ਇੰਚਾਰਜ ਤੇ ਚੇਅਰਮੈਨ ਮਾਰਕੀਟ ਕਮੇਟੀ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
ਬੇਗੋਵਾਲ, 2 ਅਕਤੂਬਰ (ਸੁਖਜਿੰਦਰ ਸਿੰਘ)-ਮੰਡੀਆਂ ਵਿਚ ਆਏ ਕਿਸਾਨਾਂ ਦੀ ਜਿਨਸ ਦਾ ਇੱਕ ਵੀ ਦਾਣਾ ਰੁਲਣ ਨਹੀਂ ਦਿੱਤਾ ਜਾਵੇਗਾ | ਇਹ ਗੱਲ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਬੇਗੋਵਾਲ ਵਿਖੇ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਸਰਬਜੀਤ ਸਿੰਘ ਪੱਪਲ ਦੀ ਹਾਜ਼ਰੀ ’ਚ ਬੇਗੋਵਾਲ ਮੰਡੀ ਵਿਚ ਸ਼ੁਰੂ ਕਰਵਾਉਣ ਉਪਰੰਤ ਕਹੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਰੀਦ ਏਜੰਸੀਆਂ ਦੇ ਨਾਲ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮੰਡੀ ਵਿਚ ਆਏ ਕਿਸਾਨਾਂ ਨੂੰ ਜਿੱਥੇ ਕਿਸੇ ਕਿਸਮ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ ਉੱਥੇ ਨਾਲ ਹੀ ਉਨ੍ਹਾਂ ਦੀ ਜਿਨਸ ਤੁਰੰਤ ਖ਼ਰੀਦ ਕੀਤੀ ਜਾਵੇ | ਇਸ ਉਪਰੰਤ ਚੇਅਰਮੈਨ ਪੱਪਲ ਨੇ ਕਿਹਾ ਕਿ ਮਾਰਕੀਟ ਕਮੇਟੀ ਭੁਲੱਥ ਵੱਲੋਂ ਪਹਿਲਾਂ ਹੀ ਖ਼ਰੀਦ ਸਬੰਧੀ ਤਿਆਰੀਆਂ ਕਰ ਲਈਆਂ ਗਈਆਂ ਸਨ ਫਿਰ ਵੀ ਜੇਕਰ ਕਿਸਾਨਾਂ ਨੂੰ ਇੱਥੇ ਆਉਣ ‘ਤੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਸਾਡੇ ਨਾਲ ਸੰਪਰਕ ਕਰਨ | ਇਸ ਮੌਕੇ ਮਾਰਕੀਟ ਕਮੇਟੀ ਭੁਲੱਥ ਦੇ ਸਕੱਤਰ ਹਰਪ੍ਰੀਤ ਸਿੰਘ, ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਦਲਜੀਤ ਕੌਰ, ਆੜ੍ਹਤੀ ਯੂਨੀਅਨ ਬੇਗੋਵਾਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਜੈਦ, ਗੁਰਦੀਪ ਸਿੰਘ ਤੁੱਲੀ, ਗੁਰਮੇਲ ਸਿੰਘ ਮੁਲਤਾਨੀ, ਹਰਜਿੰਦਰ ਸਿੰਘ ਸਰਪੰਚ ਤਲਵੰਡੀ, ਕੁਲਬੀਰ ਸਿੰਘ, ਮੰਡੀ ਸੁਪਰਵਾਈਜ਼ਰ ਸੁਖਜਿੰਦਰ ਸਿੰਘ ਹਰਜਿੰਦਰ ਸਿੰਘ ਇੰਚਾਰਜ ਬੇਗੋਵਾਲ, ਇੰਸਪੈਕਟਰ ਸਰਮੁਖ ਸਿੰਘ, ਮਨਜੀਤ ਸਿੰਘ ਇੰਸਪੈਕਟਰ, ਸੰਦੀਪ ਸਿੰਘ ਇੰਸਪੈਕਟਰ ਮਾਰਕਫੈੱਡ, ਵਿਰਸਾ ਸਿੰਘ, ਨੰਬਰਦਾਰ ਹੁੰਦਲ, ਜਤਿੰਦਰ ਸਿੰਘ ਗਿਨੀ, ਹਰਜਿੰਦਰ ਸਿੰਘ ਚੌਹਾਨ ਆਦਿ ਹਾਜ਼ਰ ਸਨ |