03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀ ਕਿ੍ਸ਼ਨ ਕਥਾ ਦੇ ਤੀਜੇ ਦਿਨ ਭਗਵਾਨ ਸ੍ਰੀ ਕਿ੍ਸ਼ਨ ਦੀਆਂ ਬਾਲ ਲੀਲਾਵਾਂ ਦਾ ਸੁੰਦਰ ਵਰਣਨ ਹੋਇਆ

ਫਗਵਾੜਾ, 2 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸਥਾਨਕ ਬਸਰਾ ਪੈਲੇਸ ਬੰਗਾ ਰੋਡ ਵਿਖੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਕਰਵਾਈ ਜਾ ਰਹੀ ਪੰਜ ਰੋਜ਼ਾ ਸ੍ਰੀ ਕਿ੍ਸ਼ਨ ਕਥਾ ਦੇ ਤੀਜੇ ਦਿਨ ਸਾਧਵੀ ਸੁਸ਼੍ਰੀ ਸੌਮਿਆ ਭਾਰਤੀ ਨੇ ਭਗਵਾਨ ਸ੍ਰੀ ਕਿ੍ਸ਼ਨ ਦੀਆਂ ਬਾਲ ਲੀਲਾਵਾਂ ਦਾ ਭਾਵਪੂਰਨ ਅਤੇ ਆਧਿਆਤਮਿਕ ਵਰਣਨ ਕੀਤਾ | ਸਾਧਵੀ ਜੀ ਨੇ ਕਿਹਾ ਕਿ ਪ੍ਰਭੂ ਦਾ ਜਨਮ ਅਤੇ ਕਰਮ ਦੋਵੇਂ ਦਿਵਯ ਹੁੰਦੇ ਹਨ ਅਤੇ ਸਾਧਾਰਣ ਬੁੱਧੀ ਨਾਲ ਪ੍ਰਭੂ ਦੀਆਂ ਲੀਲਾਵਾਂ ਨੂੰ ਸਮਝਣਾ ਸੰਭਵ ਨਹੀਂ | ਭਗਵਾਨ ਸ੍ਰੀ ਕਿ੍ਸ਼ਨ ਦੀ ਮੱਖਣ ਚੋਰੀ ਦੀ ਲੀਲਾ ਦਾ ਆਧਿਆਤਮਿਕ ਰਹੱਸ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਮੱਖਣ ਦੁੱਧ ਦਾ ਸਾਰ ਹੁੰਦਾ ਹੈ ਅਤੇ ਇਸੇ ਤਰ੍ਹਾਂ ਮਨੁੱਖੀ ਜੀਵਨ ਦਾ ਅਸਲ ਸਾਰ ਵੀ ਪ੍ਰਮਾਤਮਾ ਹੈ | ਮਟਕੀ ਤੋੜਨ ਦੀ ਲੀਲਾ ਮਨੁੱਖ ਦੇ ਅੰਦਰਲੇ ਅਹੰਕਾਰ ਨੂੰ ਤੋੜਨ ਦਾ ਸੰਦੇਸ਼ ਦਿੰਦੀ ਹੈ | ਕਥਾ ਦੌਰਾਨ ਸੁਰੀਲੇ ਭਜਨਾਂ ਦਾ ਗਾਇਨ ਵੀ ਕੀਤਾ ਗਿਆ, ਜਿਨ੍ਹਾਂ ਨਾਲ ਹਾਜ਼ਰ ਸੰਗਤ ਭਾਵ-ਵਿਭੋਰ ਹੋ ਗਈ | ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਹੋਇਆ | ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ , ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮੇਅਰ ਰਾਮਪਾਲ ਉੱਪਲ, ਸੁਦੇਸ਼ ਕਲੁਚਾ ਅਤੇ ਮਨੀਸ਼ ਗੁਪਤਾ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 03-10-2026

Ad Position 22
No active advertisement
ਪਿਛਲੀ ਖ਼ਬਰ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਮੌਕੇ ਬਸਪਾ ਸਰਕਾਰ ਬਣਾਓ ਸੰਕਲਪ ਰੈਲੀ 9 ਨੂੰ ਆਦਮਪੁਰ ਵਿਖੇ-ਡਾ. ਕਰੀਮਪੁਰੀ ਅਗਲੀ ਖ਼ਬਰ ਦਾਣਾ ਮੰਡੀ ਢਿਲਵਾਂ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ
Ad Position 24