07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕ੍ਰਿਸ਼ੀ ਵਿਗਿਆਨ ਕੇਂਦਰ ’ਚ ਬੇਕਿੰਗ ਤੇ ਚਾਕਲੇਟ ਬਣਾਉਣ ਸੰਬੰਧੀ ਕਿੱਤਾਮੁਖੀ ਸਿਖਲਾਈ ਕੈਂਪ ਕੱਲ੍ਹ ਤੋਂ

ਕਪੂਰਥਲਾ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ 8 ਅਕਤੂਬਰ ਤੋਂ 14 ਅਕਤੂਬਰ ਤੱਕ ਬੇਕਿੰਗ ਤੇ ਚਾਕਲੇਟ ਬਣਾਉਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਸਿੱਖਿਆਰਥੀਆਂ ਨੂੰ ਪੌਸ਼ਟਿਕ, ਬੇਕਰੀ ਉਤਪਾਦ ਤਿਆਰ ਕਰਨ ਦੇ ਹੁਨਰ ਨਾਲ ਜੋੜਣ ਤੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਟਿਫ਼ਨ ਵਿਚ ਅਕਸਰ ਕੇਕ, ਬਿਸਕੁਟ, ਕੁਕੀਜ ਆਦਿ ਦੇਖੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਬਹੁਤ ਉਤਪਾਦ ਮੈਦੇ ਨਾਲ ਤਿਆਰ ਕੀਤੇ ਜਾਂਦੇ ਹਨ ਜਦਕਿ ਇਨ੍ਹਾਂ ਦੀ ਥਾਂ ਆਟੇ ਅਤੇ ਮੋਟੇ ਅਨਾਜ ਦੀ ਵਰਤੋਂ ਕਰਕੇ ਅਸੀਂ ਵਧੇਰੇ ਪੌਸ਼ਟਿਕ ਉਤਪਾਦ ਤਿਆਰ ਕਰ ਸਕਦੇ ਹਾਂ | ਡਾ.

Ad Position 21
No active advertisement
ਅਜੀਤ ਡੈਸਕ 07-10-2026
ਕਪੂਰਥਲਾ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ 8 ਅਕਤੂਬਰ ਤੋਂ 14 ਅਕਤੂਬਰ ਤੱਕ ਬੇਕਿੰਗ ਤੇ ਚਾਕਲੇਟ ਬਣਾਉਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਸਿੱਖਿਆਰਥੀਆਂ ਨੂੰ ਪੌਸ਼ਟਿਕ, ਬੇਕਰੀ ਉਤਪਾਦ ਤਿਆਰ ਕਰਨ ਦੇ ਹੁਨਰ ਨਾਲ ਜੋੜਣ ਤੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਟਿਫ਼ਨ ਵਿਚ ਅਕਸਰ ਕੇਕ, ਬਿਸਕੁਟ, ਕੁਕੀਜ ਆਦਿ ਦੇਖੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਬਹੁਤ ਉਤਪਾਦ ਮੈਦੇ ਨਾਲ ਤਿਆਰ ਕੀਤੇ ਜਾਂਦੇ ਹਨ ਜਦਕਿ ਇਨ੍ਹਾਂ ਦੀ ਥਾਂ ਆਟੇ ਅਤੇ ਮੋਟੇ ਅਨਾਜ ਦੀ ਵਰਤੋਂ ਕਰਕੇ ਅਸੀਂ ਵਧੇਰੇ ਪੌਸ਼ਟਿਕ ਉਤਪਾਦ ਤਿਆਰ ਕਰ ਸਕਦੇ ਹਾਂ | ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆਰਥੀ ਘਰੇਲੂ ਪੱਧਰ ’ਤੇ ਪੌਸ਼ਟਿਕ ਬੇਕਰੀ ਉਤਪਾਦ ਤਿਆਰ ਕਰਨ ਦੇ ਨਾਲ-ਨਾਲ ਛੋਟੇ ਪੱਧਰ ’ਤੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਿਖਲਾਈ ਕੈਂਪ ਵਿਚ ਭਾਗ ਲੈਣ ਵਾਲੇ ਮਹਿਲਾ ਸਿੱਖਿਆਰਥੀ ਦੀ ਫ਼ੀਸ 50 ਰੁਪਏ ਤੇ ਪੁਰਸ਼ ਸਿੱਖਿਆਰਥੀ ਦੀ ਫ਼ੀਸ 100 ਰੁਪਏ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਕੈਂਪ ’ਚ ਸੀਟਾਂ ਸੀਮਿਤ ਹੋਣ ਕਾਰਨ ਰਜਿਸਟਰੇਸ਼ਨ ਪਹਿਲਾਂ ਆਓ ਤੇ ਪਹਿਲਾਂ ਜਾਓ ਦੇ ਆਧਾਰ ‘ਤੇ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨਾ ਸਾੜਨ ਸੰਬੰਧੀ ਵੈਨ ਰਾਹੀਂ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਮਾਂਗੇਵਾਲ ਵਿਖੇ ਸਾਲਾਨਾ ਜਾਗਰਣ 16 ਨੂੰ
Ad Position 24