09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਛੋਟਾ ਹਾਥੀ ਸੜਕ ਕਿਨਾਰੇ ਪਲਟਣ ਕਾਰਨ ਡਰਾਈਵਰ ਜ਼ਖਮੀ

ਢਿਲਵਾਂ, 8 ਅਕਤੂਬਰ (ਗੋਬਿੰਦ ਸੁਖੀਜਾ)-ਅੱਜ ਸਵੇਰੇ ਜੀ. ਟੀ.

Ad Position 21
No active advertisement
ਇਲਾਜ ਲਈ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਆਉਂਦੇ ਹੋਏ ਪੁਲਿਸ ਕਰਮੀ | ਅਜੀਤ ਤਸਵੀਰ 09-10-2026
ਢਿਲਵਾਂ, 8 ਅਕਤੂਬਰ (ਗੋਬਿੰਦ ਸੁਖੀਜਾ)-ਅੱਜ ਸਵੇਰੇ ਜੀ.ਟੀ. ਰੋਡ ’ਤੇ ਅਚਾਨਕ ਛੋਟਾ ਹਾਥੀ ਪਲਟ ਜਾਣ ਕਾਰਨ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸੜਕ ਸੁਰੱਖਿਆ ਫੋਰਸ ਨੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ | ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਗੁਰਪ੍ਰੀਤ ਸਿੰਘ, ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਡਾਣਾ ਪੁਲ ਨਜ਼ਦੀਕ ਸੜਕ ਹਾਦਸਾ ਹੋਇਆ ਹੈ, ਜਿਸ ’ਤੇ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਇਕ ਛੋਟਾ ਹਾਥੀ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ ਸੀ, ਜਿਸ ਦੇ ਡਰਾਈਵਰ ਨੂੰ ਸਿਰ ’ਤੇ ਸੱਟ ਲੱਗਣ ਕਾਰਨ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ | ਜ਼ਖਮੀ ਵਿਅਕਤੀ ਦੀ ਪਹਿਚਾਣ ਗੁਰਮੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਨੂੰ ਦੱਸਿਆ ਕਿ ਸੜਕ ਨੂੰ ਕਲੀਅਰ ਕਰਵਾਇਆ ਗਿਆ ਤਾਂ ਕਿ ਆਵਾਜਾਈ ਤਰੀਕੇ ਨਾਲ ਚੱਲ ਸਕੇ |
Ad Position 22
No active advertisement
ਪਿਛਲੀ ਖ਼ਬਰ ਡੱਲਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਭੁਲੱਥ ਵਿਖੇ ‘ਨੂਰ ਜੋਤਾਂ ਵਾਲੀ ਦਾ’ ਅਧਿਆਤਮਿਕ ਰੂਹਾਨੀ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
Ad Position 24