09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਾਵਰਕਾਮ ਘਰੇਲੂ ਖ਼ਪਤਕਾਰਾਂ ਨੂੰ ਸੋਲਰ ਸਿਸਟਮ ਸੰਬੰਧੀ ਉਤਸ਼ਾਹਿਤ ਕਰਨ ਲਈ ਅੱਜ ਦਫ਼ਤਰਾਂ ’ਚ ਲਾਏਗਾ ਕੈਂਪ-ਡਾ. ਐਸ.ਪੀ. ਸੌਂਧੀ

ਕਪੂਰਥਲਾ, 8 ਅਕਤੂਬਰ (ਅਮਰਜੀਤ ਕੋਮਲ)-ਪਾਵਰਕਾਮ ਦੇ ਸਰਕਲ ਕਪੂਰਥਲਾ ਦੇ ਡਿਪਟੀ ਚੀਫ਼ ਇੰਜ. ਡਾ.

Ad Position 21
No active advertisement
ਅਜੀਤ ਡੈਸਕ 09-10-2026
ਕਪੂਰਥਲਾ, 8 ਅਕਤੂਬਰ (ਅਮਰਜੀਤ ਕੋਮਲ)-ਪਾਵਰਕਾਮ ਦੇ ਸਰਕਲ ਕਪੂਰਥਲਾ ਦੇ ਡਿਪਟੀ ਚੀਫ਼ ਇੰਜ. ਡਾ. ਐਸ.ਪੀ. ਸੌਂਧੀ ਨੇ ਦੱਸਿਆ ਕਿ ਪਾਵਰਕਾਮ ਦੇ ਸਮੂਹ ਦਫ਼ਤਰਾਂ ਵਿਚ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਘਰੇਲੂ ਖ਼ਪਤਕਾਰਾਂ ਨੂੰ ਆਪਣੀਆਂ ਛੱਤਾਂ ‘ਤੇ ਸੋਲਰ ਬਿਜਲੀ ਸਿਸਟਮ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਪਾਵਰਕਾਮ ਦੇ ਦਫ਼ਤਰ ਵਿਚ 9 ਅਕਤੂਬਰ ਨੂੰ ਕੈਂਪ ਲਗਾਏ ਜਾ ਰਹੇ ਹਨ, ਇਨ੍ਹਾਂ ਕੈਂਪਾਂ ਵਿਚ ਸੋਲਰ ਵੈਂਡਰਸ ਤੇ ਬੈਂਕਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ | ਡਿਪਟੀ ਚੀਫ਼ ਇੰਜੀਨੀਅਰ ਨੇ ਦੱਸਿਆ ਕਿ ਕੈਂਪ ਵਿਚ ਸਰਕਾਰ ਵਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਕੇਂਦਰੀ ਵਿੱਤੀ ਸਹਾਇਤਾ (ਸਬਸਿਡੀ) ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਸੋਲਰ ਸਿਸਟਮ ਲਗਾਉਣ ਨਾਲ ਖ਼ਤਪਤਕਾਰ ਆਪਣੀ ਬਿਜਲੀ ਦੀ ਲੋੜ ਦਾ ਇਕ ਹਿੱਸਾ ਆਪਣੇ ਘਰ ਵਿਚ ਪੈਦਾ ਕਰਕੇ ਬਿਜਲੀ ਦੇ ਬਿੱਲ ਵਿਚ ਕਮੀ ਲਿਆ ਸਕਦੇ ਹਨ | ਡਿਪਟੀ ਚੀਫ਼ ਇੰਜੀਨੀਅਰ ਨੇ ਦੱਸਿਆ ਕਿ ਰੂਫ ਟਾਪ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਨਾ ਵਾਤਾਵਰਨ ਦੀ ਸੰਭਾਲ, ਸਾਫ ਊਰਜਾ ਦੇ ਪ੍ਰਚਾਰ ਤੇ ਬਿਜਲੀ ਦੀ ਬੱਚਤ ਵੱਲ ਇਕ ਮਹੱਤਵਪੂਰਨ ਯੋਜਨਾ ਹੈ | ਡਾ. ਸੌਂਧੀ ਨੇ ਜ਼ਿਲ੍ਹੇ ਦੇ ਬਿਜਲੀ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਤੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਰੂਫ ਟਾਪ ਸੋਲਰ ਸਿਸਟਮ ਲਗਾਉਣ ਲਈ ਪਾਵਰਕਾਮ ਦੇ ਨੇੜਲੇ ਦਫ਼ਤਰਾਂ ਵਿਖੇ ਪਹੁੰਚ ਕੇ ਜਾਣਕਾਰੀ ਹਾਸਲ ਕਰਨ | ਉਨ੍ਹਾਂ ਕਿਹਾ ਕਿ ਸੋਲਰ ਸਿਸਟਮ ਲਾਉਣ ਵਾਲੇ ਲਾਭਪਾਤਰੀਆਂ ਨੂੰ ਬੈਂਕਾਂ ਤੋਂ ਵੀ ਫਾਈਨਾਂਸ ਕਰਵਾਉਣ ਦੀ ਸੁਵਿਧਾ ਦਿੱਤੀ ਜਾਵੇਗੀ | ਉਨ੍ਹਾਂ ਕਪੂਰਥਲਾ ਸਰਕਲ ਦੇ ਘਰੇਲੂ ਖ਼ਪਤਕਾਰ ਇਸ ਯੋਜਨਾ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਚਾਇਤਾਂ ਤੇ ਆਮ ਨਾਗਰਿਕਾਂ ਦਾ ਸਹਿਯੋਗ ਜ਼ਰੂਰੀ-ਡਾ. ਨਵਜੋਤ ਸ਼ਰਮਾ ਅਗਲੀ ਖ਼ਬਰ ਜਨਗਣਨਾ-2027 ਲਈ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਪਹਿਲੀ ਸਿਖਲਾਈ ਸ਼ੁਰੂ
Ad Position 24