10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ’ਚ ਨੇਲ ਆਰਟ ਵਰਕਸ਼ਾਪ ਲਗਾਈ

ਕਪੂਰਥਲਾ, 8 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 09-10-2026
ਕਪੂਰਥਲਾ, 8 ਅਕਤੂਬਰ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਬੀ.ਵੋਕ ਵਿਭਾਗ ਵੱਲੋਂ ਬੀ.ਵੋਕ ਲੈਬ ਦੇ ਵਿਦਿਆਰਥੀਆਂ ਦੇ ਹੁਨਰ ਦੇ ਵਿਕਾਸ ਲਈ ਨੇਲ ਆਰਟ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਗੁਰਲੀਨ ਮੇਕ ਓਵਰ ਦੇ ਨੇਲ ਆਰਟ ਨਾਲ ਸਬੰਧਿਤ ਮਾਹਿਰ ਨੇ ਵਿਦਿਆਰਥਣਾਂ ਨੂੰ ਨੇਲ ਕੇਅਰ ਤੇ ਬਿਊਟੀ ਇੰਡਸਟਰੀ ਦੀਆਂ ਆਧੁਨਿਕ ਤਕਨੀਕਾਂ ਤੇ ਬਾਰੀਕੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਖੁਦ ਨੇਲ ਆਰਟ ਦੀਆਂ ਤਕਨੀਕਾਂ ਦਾ ਅਭਿਆਸ ਵੀ ਕਰਵਾਇਆ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਬੀ.ਵੋਕ ਵਿਭਾਗ ਵੱਲੋਂ ਨੇਲ ਆਰਟ ਵਰਕਸ਼ਾਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ ਨਾਲ ਕਿਸੇ ਵੀ ਹੁਨਰ ਦੇ ਵਿਕਾਸ ਲਈ ਹੱਥੀ ਕੰਮ ਕਰਕੇ ਜਾਣਕਾਰੀ ਦੇਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਬਿਊਟੀ ਤੇ ਫ਼ੈਸ਼ਨ ਇੰਡਸਟਰੀ ਦੇ ਨਵੇਂ ਮੌਕਿਆਂ ਬਾਰੇ ਦੀ ਭਾਲ ਲਈ ਲਾਹੇਵੰਦ ਸਾਬਿਤ ਹੋਵੇਗੀ | ਵਰਕਸ਼ਾਪ ਦੀ ਸਮਾਪਤੀ ‘ਤੇ ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਤੇ ਬੀ. ਵੋਕ ਵਿਭਾਗ ਦੇ ਮੁਖੀਆਂ ਨਾਲ ਗੁਰਲੀਨ ਮੇਕਓਵਰ ਦੇ ਮਾਹਿਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਮੰਗਾਂ ਸੰਬੰਧੀ ਐਸ.ਡੀ.ਐਮ. ਭੁਲੱਥ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਭੁਲੱਥ ’ਚ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਦੀ ਮੀਟਿੰਗ
Ad Position 24