ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 13 ਨੂੰ
ਕਪੂਰਥਲਾ, 8 ਅਕਤੂਬਰ (ਵਿ. ਪ੍ਰ.)
ਕਪੂਰਥਲਾ, 8 ਅਕਤੂਬਰ (ਵਿ.ਪ੍ਰ.)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ 13 ਅਕਤੂਬਰ ਨੂੰ ਸਵੇਰੇ 10 ਵਜੇ ਸਥਾਨਕ ਵਿਰਸਾ ਵਿਹਾਰ ਵਿਖੇ ‘ਆਤਮਾ’ ਦੇ ਸਹਿਯੋਗ ਨਾਲ ਹਾੜੀ ਦੇ ਫ਼ਸਲਾਂ ਦੀ ਕਿਸਮਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਸਬੰਧੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਕੈਂਪ ਵਿਚ ਹਾੜੀ ਦੀਆਂ ਫ਼ਸਲਾਂ ਬਾਰੇ ਆਧੁਨਿਕ ਤਕਨੀਕਾਂ, ਖਾਦਾਂ ਦੀ ਸੁਚੱਜੀ ਵਰਤੋਂ, ਫ਼ਸਲੀ ਰਹਿੰਦ ਖੰੂਹਦ ਦੇ ਪ੍ਰਬੰਧਨ, ਸਾਹਿਲ ਹੈਲਥ ਕਾਰਡ, ਮਿਸ਼ਨ ਤੰਦਰੁਸਤ ਪੰਜਾਬ, ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਬੱਚਤ, ਵਾਤਾਵਰਨ ਦੀ ਸੰਭਾਲ , ਪੋਸ਼ਣ ਅਭਿਆਨ ਤੇ ਹੋਰ ਖੇਤਰੀ ਮਸਲਿਆਂ ਬਾਰੇ ਵਿਚਾਰ ਚਰਚਾ ਹੋਵੇਗੀ |