08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਰਮੀ ਕੈਂਟ ਵਿਖੇ ਚੋਰੀ ਦੇ ਸਾਮਾਨ ਸਮੇਤ 1 ਵਿਅਕਤੀ ਗਿ੍ਫ਼ਤਾਰ

ਕਪੂਰਥਲਾ, 8 ਅਕਤੂਬਰ (ਸਡਾਨਾ)-ਥਾਣਾ ਕੋਤਵਾਲੀ ਪੁਲਿਸ ਨੇ ਚੋਰੀ ਦੇ ਸਮਾਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਆਪਣੀ ਸ਼ਿਕਾਇਤ ਵਿਚ ਤਰਨਜੀਤ ਸਿੰਘ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਦਿੱਲੀ ਦੀ ਇਕ ਕੰਸਟਰੱਕਸ਼ਨ ਕੰਪਨੀ ਵਿਚ ਸਾਈਟ ਇੰਜੀਨੀਅਰ ਵਜੋਂ ਕੰਮ ਕਰਦਾ ਹੈ ਤੇ ਉਨ੍ਹਾਂ ਦੀ ਕੰਪਨੀ ਦਾ ਕੰਮ ਆਰਮੀ ਕੈਂਟ ਪਿੰਡ ਮੁਸ਼ਕਵੇਦ ਵਿਖੇ ਚੱਲ ਰਿਹਾ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਰਾਤ ਚੋਰੀ ਦੀ ਨੀਅਤ ਨਾਲ ਕਥਿਤ ਦੋਸ਼ੀ ਗੁਰਮੁਖ ਉਰਫ਼ ਲੁੱਗੀ ਵਾਸੀ ਮੁਸ਼ਕਵੇਦ ਆਰਮੀ ਕੈਂਟ ਅੰਦਰ ਦਾਖਲ ਹੋਇਆ ਤੇ ਉਸਨੂੰ ਸਮਾਨ ਚੋਰੀ ਕਰਕੇ ਲਿਜਾਣ ਲਈ ਕੰਧ ਕੋਲ ਰੱਖਿਆ | ਜਿਸਨੂੰ ਕਿ ਕਾਬੂ ਕਰਕੇ ਕੋਤਵਾਲੀ ਪੁਲਿਸ ਦੇ ਹਵਾਲੇ ਕੀਤਾ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਪਹਿਲਾਂ ਵੀ ਉਨ੍ਹਾਂ ਦੀ ਕੰਮ ਵਾਲੀ ਥਾਂ ਤੋਂ ਸਮਾਨ ਚੋਰੀ ਕਰਨਾ ਮੰਨਿਆ ਹੈ ਤੇ ਹੁਣ ਵੀ ਉਸ ਪਾਸੋਂ ਸਰੀਏ, ਕਟਰ ਤੇ ਹੋਰ ਚੋਰੀ ਕੀਤਾ ਸਮਾਨ ਬਰਾਮਦ ਹੋਇਆ ਹੈ, ਜੋ ਕਿ ਉਸਨੇ ਆਪਣੀ ਸਕੂਟਰੀ ‘ਤੇ ਚੋਰੀ ਕਰਕੇ ਲਿਜਾਣਾ ਸੀ | ਥਾਣਾ ਕੋਤਵਾਲੀ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਗੁਰਮੁਖ ਸਿੰਘ ਉਰਫ਼ ਲੁੱਗੀ ਵਾਸੀ ਮੁਸ਼ਕਵੇਦ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ |

Ad Position 21
No active advertisement
ਅਜੀਤ ਡੈਸਕ 09-10-2026

Ad Position 22
No active advertisement
ਪਿਛਲੀ ਖ਼ਬਰ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਚੈਰੀਟੇਬਲ ਲੈਬਾਰਟਰੀ ਦੇ ਉਦਘਾਟਨ ਮੌਕੇ ਮੁਫ਼ਤ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਚੱਬੇਵਾਲ ਵਲੋਂ ਹਦੀਆਬਾਦ ਕੂੜਾ ਪੁਆਇੰਟ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਐਲਾਨ
Ad Position 24