ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਕੰਪਿਊਟਰ ਦੇ ਸ਼ਾਰਟ ਟਰਮ ਕੋਰਸ ਸ਼ੁਰੂ
ਕਪੂਰਥਲਾ, 8 ਅਕਤੂਬਰ (ਵਿ. ਪ੍ਰ.)
ਕਪੂਰਥਲਾ, 8 ਅਕਤੂਬਰ (ਵਿ.ਪ੍ਰ.)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਸੇਵਾ ਮੁਕਤ ਲੈਫ਼ਟੀਨੈਂਟ ਕਰਨਲ ਰੋਹਿਤ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਚਲਾਏ ਜਾ ਰਹੇ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਕਪੂਰਥਲਾ ਵਿਚ ਕੰਪਿਊਟਰ ਦੇ ਸ਼ਾਰਟ ਟਰਮ ਦੇ ਬੇਸਿਕ ਕੰਪਿਊਟਰ ਕੋਰਸ, ਟਾਈਪਿੰਗ ਅੰਗਰੇਜ਼ੀ ਤੇ ਪੰਜਾਬੀ ਕੋਰਸ ਦੀਆਂ ਤਿੰਨ-ਤਿੰਨ ਮਹੀਨਿਆਂ ਲਈ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਿਊਟਰ ਕੋਰਸਾਂ ਨੂੰ ਪੂਰਾ ਕਰਨ ‘ਤੇ ਸਿੱਖਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਆਈ.ਐਸ.ਓ. ਸਰਟੀਫਿਕੇਟ ਦਿੱਤੇ ਜਾਣਗੇ | ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਕੰਪਿਊਟਰ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਹਨ ਤਾਂ ਉਹ ਦਾਖ਼ਲੇ ਸਬੰਧੀ ਦਫ਼ਤਰ ਵਿਚ ਪਹੁੰਚ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ | ਅੱਜ ਬਿਜਲੀ ਬੰਦ ਰਹੇਗੀ ਕਪੂਰਥਲਾ, 8 ਅਕਤੂਬਰ (ਵਿ.ਪ੍ਰ.)-ਪਾਵਰਕਾਮ ਦੀ ਸਬ ਅਰਬਨ ਸਬ ਡਵੀਜ਼ਨ ਕਪੂਰਥਲਾ ਕੇ ਸਹਾਇਕ ਕਾਰਜਕਾਰੀ ਇੰਜ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਡੈਣਵਿੰਡ ਤੋਂ ਚੱਲਦੇ 11 ਕੇ.ਵੀ. ਅਜੀਤ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 9 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਡੀ.ਟੀ.ਓ. ਦਫ਼ਤਰ, ਅਜੀਤ ਨਗਰ, ਗੋਲਡਨ ਐਵੀਨਿਊ, ਕਾਂਜਲੀ ਰੋਡ ਆਦਿ ਖੇਤਰਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ| ਢਿਲਵਾਂ, (ਪ੍ਰਵੀਨ ਕੁਮਾਰ)-ਪ ੰਜਾਬ ਸਟੇਟ ਪਾਵਰਕਾਮ ਦੇ ਉਪ ਮੰਡਲ ਦਫ਼ਤਰ ਢਿਲਵਾਂ ਦੇ ਐਸ.ਡੀ.ਓ ਨਵਦੀਪ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਢਿਲਵਾਂ ਤੋਂ ਚੱਲਦੇ 11 ਕੇ.ਵੀ ਫੀਡਰ ਢਿਲਵਾਂ, 11 ਕੇ.ਵੀ ਸੀ-ਪਲਾਂਟ ਅਤੇ ਸਾਰੇ ਏ.ਪੀ ਫੀਡਰ ਮਿਤੀ 9 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜ਼ਰੂਰੀ ਮੁਰੰਮਤ ਦੇ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ |