ਕਪੂਰਥਲਾ, 9 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹਾਈਬਿ੍ਡ ਝੋਨੇ ਦੀਆਂ ਕਿਸਮਾਂ 7301 ਤੇ 7501 ਦੀ ਖ਼ਰੀਦ ਕਾਰਨ ਚਾਵਲ ਮਿੱਲ ਮਾਲਕਾਂ ਨੂੰ ਝੋਨੇ ਦੀ ਛੜਾਈ ਮੌਕੇ ਵਿੱਤੀ ਨੁਕਸਾਨ ਹੋਣ ਦੇ ਨਾਲ-ਨਾਲ ਹੋਰ ਦੁਸ਼ਵਾਰੀਆਂ ਵਿਚੋਂ ਵੀ ਗੁਜ਼ਰਨਾ ਪਵੇਗਾ | ਇਹ ਮਾਮਲਾ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦੇ ਧਿਆਨ ਵਿਚ ਲਿਆਉਣ ‘ਤੇ ਵੀ ਮੰਡੀਆਂ ਵਿਚ, ਹਾਈਬਿ੍ਡ ਝੋਨੇ ਦੀਆਂ ਕਿਸਮਾਂ ਦੀ ਵੱਡੀ ਪੱਧਰ ‘ਤੇ ਖ਼ਰੀਦ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰਬੀਰ ਸਿੰਘ ਚਾਹਲ ਪ੍ਰਧਾਨ ਕਪੂਰਥਲਾ ਰਾਈਸ ਮਿੱਲਰਜ਼ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਨੇ ‘ਅਜੀਤ’ ਨੂੰ ਦੱਸਿਆ ਕਿ ਝੋਨੇ ਦੀਆਂ ਇਹ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਵਾਨਿਤ ਨਹੀਂ, ਇਸਦੇ ਬਾਵਜੂਦ ਵੀ ਜ਼ਿਲ੍ਹੇ ਵਿਚ ਕਿਸਾਨਾਂ ਨੇ ਲਗਭਗ 40 ਪ੍ਰਤੀਸ਼ਤ ਰਕਬੇ ਵਿਚ ਇਨ੍ਹਾਂ ਹਾਈਬਿ੍ਡ ਕਿਸਮਾਂ ਦੀ ਕਾਸ਼ਤ ਕੀਤੀ | ਉਨ੍ਹਾਂ ਕਿਹਾ ਕਿ ਝੋਨੇ ਦੀ ਛੜਾਈ ਦੌਰਾਨ ਟੁੱਟੇ ਹੋਏ ਚਾਵਲ ਦੀ ਮਾਤਰਾ ਬਹੁਤ ਵੱਧ ਹੋਣ ਕਾਰਨ ਚਾਵਲ ਮਿੱਲ ਮਾਲਕਾਂ ਨੂੰ ਵਿੱਤੀ ਨੁਕਸਾਨ ਉਠਾਉਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਖ਼ੁਰਾਕ ਨਿਗਮ ਵਲੋਂ 25 ਪ੍ਰਤੀਸ਼ਤ ਟੁੱਟੇ ਹੋਏ ਚਾਵਲਾਂ ਦੀ ਬਜਾਏ 10 ਪ੍ਰਤੀਸ਼ਤ ਟੁੱਟੇ ਹੋਏ ਚਾਵਲਾਂ ਨੂੰ ਮਨਜ਼ੂਰੀ ਦਿੱਤੀ ਹੋਈ ਹੈ, ਇਸ ਸਬੰਧੀ ਨਿਗਮ ਵਲੋਂ ਪਹਿਲਾਂ ਹੀ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਵਿਚ ਸਪਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ ਕਸਟਮ ਮਿਲਡ ਚਾਵਲ (ਸੀ.ਐਮ.ਆਰ.) ਡਿਲਿਵਰੀ ਵਿਚ ਟੁੱਟੇ ਹੋਏ ਅਨਾਜ ਦੀ ਆਗਿਆ ਯੋਗ ਸੀਮਾ 10 ਪ੍ਰਤੀਸ਼ਤ ਤੱਕ ਸੀਮਿਤ ਹੈ | ਸੁਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਬੀਤੀ 22 ਮਈ ਨੂੰ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੀ ਡਾਇਰੈਕਟਰ (ਬੀਜ) ਅਲਕਾ ਡੋਗਰਾ ਤੇ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦਰਮਿਆਨ ਇਕ ਮੀਟਿੰਗ ਹੋਈ ਸੀ | ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਹਾਈਬਿ੍ਡ ਝੋਨੇ ਦੀਆਂ ਕਿਸਮਾਂ 7301 ਤੇ 7501 ਦੀ ਛੜਾਈ ਦੌਰਾਨ ਟੋਟੇ ਦੀ ਮਾਤਰਾ ਵੱਧ ਹੋਣ ਕਾਰਨ ਚਾਵਲ ਮਿੱਲ ਮਾਲਕਾਂ ਲਈ ਕੇਂਦਰੀ ਖ਼ੁਰਾਕ ਨਿਗਮ ਵਲੋਂ 10 ਪ੍ਰਤੀਸ਼ਤ ਟੁੱਟੇ ਚਾਵਲਾਂ ਦੇ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਨਾ ਅਸੰਭਵ ਹੋਵੇਗਾ | ਇਸ ਹਾਲਤ ਵਿਚ ਉਹ ਚਾਵਲ ਮਿੱਲਾਂ ਵਿਚ ਇਸ ਝੋਨੇ ਨੂੰ ਨਾ ਤਾਂ ਸਟੋਰ ਕਰਨਗੇ ਨਾ ਹੀ ਇਸਦੀ ਛੜਾਈ | ਦਵਿੰਦਰਬੀਰ ਸਿੰਘ ਚਾਹਲ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਤੇ ਸਬੰਧਿਤ ਖ਼ਰੀਦ ਏਜੰਸੀਆਂ ਨੂੰ ਉਹ ਪਹਿਲਾਂ ਹੀ ਬੇਨਤੀ ਕਰ ਚੁੱਕੇ ਹਨ ਕਿ ਉਹ ਇਨ੍ਹਾਂ ਦੋ ਕਿਸਮਾਂ ਦੀ ਝੋਨੇ ਦੀ ਖ਼ਰੀਦ ਨਾ ਕਰਨ ਕਿਉਂਕਿ ਇਨ੍ਹਾਂ ਗੈਰ ਮਨਜ਼ੂਰਸ਼ੁਦਾ ਝੋਨੇ ਦੀ ਖ਼ਰੀਦ ਨਾਲ ਸਟੋਰੇਜ ਹੀ ਨਹੀਂ ਸਗੋਂ ਝੋਨੇ ਦੀ ਛੜਾਈ ਮੌਕੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਨਾਲ-ਨਾਲ ਹੋਰ ਰਾਜਾਂ ਵਿਚ ਵੀ ਹਾਈਬਿ੍ਡ ਝੋਨੇ ਵਿਚ ਟੁੱਟੇ ਹੋਏ ਚਾਵਲ ਦੀ ਪ੍ਰਤੀਸ਼ਤਾ ਵੱਧ ਹੋਣ ਕਾਰਨ ਕਿਸਾਨਾਂ ਨੂੰ ਐਮ.ਐਸ.ਪੀ. ‘ਤੇ ਝੋਨੇ ਦੀ ਖ਼ਰੀਦ ਦੌਰਾਨ ਘੱਟ ਭੁਗਤਾਨ ਜਾਂ ਵਜਨ ਵਿਚ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਜ਼ਿਲ੍ਹੇ ਦੀਆਂ ਮੰਡੀਆਂ ’ਚ ਹਾਈਬਿ੍ਡ ਝੋਨੇ ਦੀ ਖ਼ਰੀਦ ਕਾਰਨ ਚਾਵਲ ਮਿੱਲ ਮਾਲਕਾਂ ਨੂੰ ਛੜਾਈ ਮੌਕੇ ਕਰਨਾ ਪਵੇਗਾ ਮੁਸ਼ਕਿਲਾਂ ਦਾ ਸਾਹਮਣਾ
ਕਪੂਰਥਲਾ, 9 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹਾਈਬਿ੍ਡ ਝੋਨੇ ਦੀਆਂ ਕਿਸਮਾਂ 7301 ਤੇ 7501 ਦੀ ਖ਼ਰੀਦ ਕਾਰਨ ਚਾਵਲ ਮਿੱਲ ਮਾਲਕਾਂ ਨੂੰ ਝੋਨੇ ਦੀ ਛੜਾਈ ਮੌਕੇ ਵਿੱਤੀ ਨੁਕਸਾਨ ਹੋਣ ਦੇ ਨਾਲ-ਨਾਲ ਹੋਰ ਦੁਸ਼ਵਾਰੀਆਂ ਵਿਚੋਂ ਵੀ ਗੁਜ਼ਰਨਾ ਪਵੇਗਾ | ਇਹ ਮਾਮਲਾ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦੇ ਧਿਆਨ ਵਿਚ ਲਿਆਉਣ ‘ਤੇ ਵੀ ਮੰਡੀਆਂ ਵਿਚ, ਹਾਈਬਿ੍ਡ ਝੋਨੇ ਦੀਆਂ ਕਿਸਮਾਂ ਦੀ ਵੱਡੀ ਪੱਧਰ ‘ਤੇ ਖ਼ਰੀਦ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰਬੀਰ ਸਿੰਘ ਚਾਹਲ ਪ੍ਰਧਾਨ ਕਪੂਰਥਲਾ ਰਾਈਸ ਮਿੱਲਰਜ਼ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਨੇ ‘ਅਜੀਤ’ ਨੂੰ ਦੱਸਿਆ ਕਿ ਝੋਨੇ ਦੀਆਂ ਇਹ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਵਾਨਿਤ ਨਹੀਂ, ਇਸਦੇ ਬਾਵਜੂਦ ਵੀ ਜ਼ਿਲ੍ਹੇ ਵਿਚ ਕਿਸਾਨਾਂ ਨੇ ਲਗਭਗ 40 ਪ੍ਰਤੀਸ਼ਤ ਰਕਬੇ ਵਿਚ ਇਨ੍ਹਾਂ ਹਾਈਬਿ੍ਡ ਕਿਸਮਾਂ ਦੀ ਕਾਸ਼ਤ ਕੀਤੀ | ਉਨ੍ਹਾਂ ਕਿਹਾ ਕਿ ਝੋਨੇ ਦੀ ਛੜਾਈ ਦੌਰਾਨ ਟੁੱਟੇ ਹੋਏ ਚਾਵਲ ਦੀ ਮਾਤਰਾ ਬਹੁਤ ਵੱਧ ਹੋਣ ਕਾਰਨ ਚਾਵਲ ਮਿੱਲ ਮਾਲਕਾਂ ਨੂੰ ਵਿੱਤੀ ਨੁਕਸਾਨ ਉਠਾਉਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਖ਼ੁਰਾਕ ਨਿਗਮ ਵਲੋਂ 25 ਪ੍ਰਤੀਸ਼ਤ ਟੁੱਟੇ ਹੋਏ ਚਾਵਲਾਂ ਦੀ ਬਜਾਏ 10 ਪ੍ਰਤੀਸ਼ਤ ਟੁੱਟੇ ਹੋਏ ਚਾਵਲਾਂ ਨੂੰ ਮਨਜ਼ੂਰੀ ਦਿੱਤੀ ਹੋਈ ਹੈ, ਇਸ ਸਬੰਧੀ ਨਿਗਮ ਵਲੋਂ ਪਹਿਲਾਂ ਹੀ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਵਿਚ ਸਪਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ ਕਸਟਮ ਮਿਲਡ ਚਾਵਲ (ਸੀ. ਐਮ.