ਪੀ.ਸੀ.ਆਰ. ਪੁਲਿਸ ਨੇ ਲੱਭਿਆ ਮੋਬਾਈਲ ਮਾਲਕ ਹਵਾਲੇ ਕੀਤਾ
ਕਪੂਰਥਲਾ, 12 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਸਿਵਲ ਹਸਪਤਾਲ ’ਚ ਡਿੱਗਿਆ ਇਕ ਮੋਬਾਈਲ ਪੀ. ਸੀ.
ਕਪੂਰਥਲਾ, 12 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਸਿਵਲ ਹਸਪਤਾਲ ’ਚ ਡਿੱਗਿਆ ਇਕ ਮੋਬਾਈਲ ਪੀ.ਸੀ.ਆਰ. ਇੰਚਾਰਜ ਨੇ ਅਸਲ ਮਾਲਕਾਂ ਨੂੰ ਲੱਭ ਕੇ ਉਸ ਦੇ ਹਵਾਲੇ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਸੀ.ਆਰ. ਇੰਚਾਰਜ ਰਣਜੀਤ ਸਿੰਘ ਅਤੇ ਏ.ਐਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਸਿਵਲ ਹਸਪਤਾਲ ਵਿਚ ਗਸ਼ਤ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਇਕ ਮਹਿੰਗੇ ਭਾਅ ਦਾ ਮੋਬਾਈਲ ਹਸਪਤਾਲ ਵਿਚ ਡਿੱਗਿਆ ਮਿਲਿਆ | ਜਿਸ ‘ਤੇ ਉਨ੍ਹਾਂ ਮੋਬਾਈਲ ਦੇ ਅਸਲ ਮਾਲਕ ਸ਼ਿਵ ਪੁੱਤਰ ਰਾਮੂ ਰਵੀਦਾਸ ਵਾਸੀ ਮੁਸ਼ਕਵੇਦ ਦੀ ਭਾਲ ਕਰਕੇ ਉਸਨੂੰ ਮੋਬਾਈਲ ਵਾਪਸ ਕਰ ਦਿੱਤਾ | ਜਿਸ ਸ਼ਿਵ ਨੇ ਪੁਲਿਸ ਕਰਮਚਾਰੀਆਂ ਦਾ ਧੰਨਵਾਦ ਕੀਤਾ |