ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ
ਭੁਲੱਥ, 12 ਅਕਤੂਬਰ (ਮੇਹਰ ਚੰਦ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਦੀ ਮੀਟਿੰਗ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਕੈਸ਼ੀਅਰ ਬਲਵੀਰ ਸਿੰਘ ਰਿਟਾਇਰਡ ਜੇ. ਈ.
ਭੁਲੱਥ, 12 ਅਕਤੂਬਰ (ਮੇਹਰ ਚੰਦ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਦੀ ਮੀਟਿੰਗ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਕੈਸ਼ੀਅਰ ਬਲਵੀਰ ਸਿੰਘ ਰਿਟਾਇਰਡ ਜੇ.ਈ. ਦੀ ਅਗਵਾਈ ਹੇਠ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਵਿਖੇ ਹੋਈ | ਇਸ ਮੌਕੇ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਕਿਸਾਨ ਆਗੂਆਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੋਈ ਬੇਮੌਸਮੀ ਬਾਰਿਸ਼ ਕਰਕੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਇਸ ਦੀ ਭਰਪਾਈ ਕਰੇ | ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ ਵੱਡੀਆਂ ਸ਼ੈੱਡ ਦਾ ਨਿਰਮਾਣ ਹੋਣਾ ਚਾਹੀਦਾ ਹੈ, ਬਾਕੀ ਬਰਸਾਤ ਦੇ ਮੌਸਮ ਦੌਰਾਨ ਮੰਡੀਆਂ ਵਿਚ ਪਿਆ ਝੋਨਾ ਬਾਰਿਸ਼ ਕਰਕੇ ਨੁਕਸਾਨਿਆ ਨਾ ਜਾ ਸਕੇ | ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਕਿਸਾਨਾਂ ਦੀ ਪਰਾਲੀ ਚੁੱਕਣ ਲਈ ਤਿਆਰ ਕੀਤੇ ਗਏ ਬੈਲਰ ਜਿਨ੍ਹਾਂ ਤੇ ਬੈਲਰਾਂ ਵਾਲਿਆਂ ਨੂੰ ਸਬਸਿਡੀ ਦਿੱਤੀ ਗਈ ਹੈ, ਤੇ ਬੈਲਰਾਂ ਵਾਲੇ ਕਿਸਾਨਾਂ ਤੋਂ ਬਿਨਾਂ ਵਜ੍ਹਾ ਉਗਰਾਹੀ ਨਾ ਕਰਨ ਤੇ ਬਿਨਾਂ ਨਿਰਸਵਾਰਥ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਚੁੱਕੀ ਜਾਵੇ | ਇਸ ਮੌਕੇ ਅੰਮਿ੍ਤਪਾਲ ਸਿੰਘ ਬੱਲ, ਮਹਿੰਦਰ ਸਿੰਘ, ਹਰਦੀਪ ਸਿੰਘ, ਪਵਨਦੀਪ ਸਿੰਘ, ਸੂਬੇਦਾਰ ਮਨਜੀਤ ਸਿੰਘ, ਬਲਜੀਤ ਸਿੰਘ, ਕੁਦਰਤਜੀਤ ਸਿੰਘ, ਜਸਵੰਤ ਸਿੰਘ ਸਲਾਮਤਪੁਰ, ਜੋਗਿੰਦਰ ਸਿੰਘ ਜੰਮੂ, ਬਲਜੀਤ ਸਿੰਘ ਤੱਖਰ ਇਕਾਈ ਪ੍ਰਧਾਨ, ਸਤਬੀਰ ਸਿੰਘ, ਟੀਟਾ ਸਿੰਘ, ਸਤਨਾਮ ਸਿੰਘ, ਗੁਰਬਖਸ਼ ਸਿੰਘ, ਵਿਜੇਪਾਲ ਸਿੰਘ ਬਾਜਵਾ, ਮਾਸਟਰ ਜਸਬੀਰ ਸਿੰਘ ਭੁਲੱਥ, ਰਣਜੀਤ ਸਿੰਘ ਬੋਪਾਰਾਏ, ਕਮਲਜੀਤ ਸਿੰਘ ਬੋਪਾਰਾਏ, ਜੋ ਰਾਜ ਸਿੰਘ ਖੱਸਣ, ਗੁਰਦਿਆਲ ਸਿੰਘ ਸਰਪੰਚ ਮੇਤਲਾ, ਕੈਪਟਨ ਸੁਰਜੀਤ ਸਿੰਘ ਆਦਿ ਹਾਜ਼ਰ ਸਨ ।