ਨਾਜਾਇਜ਼ ਦੇਸੀ ਪਿਸਟਲ ਸਮੇਤ 1 ਵਿਅਕਤੀ ਕਾਬੂ
ਸੁਭਾਨਪੁਰ, 13 ਅਕਤੂਬਰ (ਸਤਨਾਮ ਸਿੰਘ) ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਇੱਕ ਵਿਅਕਤੀ ਨੂੰ ਦੇਸੀ ਪਿਸਟਲ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਐਸ. ਐਚ.
ਸੁਭਾਨਪੁਰ, 13 ਅਕਤੂਬਰ (ਸਤਨਾਮ ਸਿੰਘ) ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਖ਼ਾਸ ਮੁਖ਼ਬਰ ਦੀ ਇਤਲਾਹ ਤੇ ਇੱਕ ਵਿਅਕਤੀ ਨੂੰ ਦੇਸੀ ਪਿਸਟਲ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਐਸ. ਐਚ. ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਏ. ਐਸ.ਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਅੱਡਾ ਸੁਭਾਨਪੁਰ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਦੱਸਿਆ ਕਿ ਕੁਲਵਿੰਦਰ ਪੁੱਤਰ ਲਸ਼ਮਣ ਦਾਸ ਪਿੰਡ ਮਾਨਾ ਤਲਵੰਡੀ ਥਾਣਾ ਭੁਲੱਥ ਜਿਸ ਨੇ ਆਪਣੇ ਪਾਸ ਨਜਾਇਜ਼ ਹਥਿਆਰ ਰੱਖਿਆ ਹੋਇਆ ਹੈ | ਉਹ ਆਪਣੀ ਗੱਡੀ ਤੇ ਸਵਾਰ ਹੋ ਕੇ ਨਡਾਲਾ ਦੀ ਤਰਫੋਂ ਸੁਭਾਨਪੁਰ ਚੌਂਕ ਦੀ ਤਰਫ਼ ਆ ਰਿਹਾ ਹੈ | ਅਗਰ ਹੁਣੇ ਨਾਕਾਬੰਦੀ ਕਰਕੇ ਕਾਬੂ ਕੀਤਾ ਜਾਵੇ ਤਾਂ ਉਸ ਦੇ ਕੋਲੋਂ ਨਜਾਇਜ਼ ਹਥਿਆਰ ਬਰਾਮਦ ਹੋ ਸਕਦਾ ਹੈ | ਪੁਲਿਸ ਪਾਰਟੀ ਵੱਲੋਂ ਨਡਾਲਾ ਦੀ ਤਰਫ਼ ਤੋਂ ਆ ਰਹੀ ਕਾਰ ਨੰਬਰੀ ਪੀ ਬੀ 29ਣ 3397 ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕਾਰ ਚਲਾ ਰਹੇ ਕੁਲਵਿੰਦਰ ਦੇ ਕਬਜ਼ੇ ਵਿਚੋਂ ਦੇਸੀ ਪਿਸਟਲ ਬਰਾਮਦ ਕੀਤਾ ਗਿਆ | ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਜਦੋਂ ਪਿਸਟਲ ਬੰਦੀ ਸਬੰਧੀ ਲਾਇਸੰਸ ਪੇਸ਼ ਕਰਨ ਲਈ ਕਿਹਾ ਗਿਆ ਤਾਂ ਉਕਤ ਵਿਅਕਤੀ ਕੋਈ ਵੀ ਲਾਇਸੈਂਸ ਪੇਸ਼ ਨਹੀਂ ਕਰ ਸਕਿਆ | ਕੁਲਵਿੰਦਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੇ ਇਹ ਪਿਸਟਲ ਕਿੱਥੋਂ ਲਿਆ ਹੈ ਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਿਹਾ ਸੀ |