14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੁ: ਬਾਬਾ ਕਾਹਨ ਦਾਸ ਦੇ ਨਵੇਂ ਆਲੀਸ਼ਾਨ ਦਰਬਾਰ ਸਾਹਿਬ ਦੇ ਸੰਦਰਭ ’ਚ ਕਰਵਾਏ ਸ਼ੁਕਰਾਨਾ ਸਮਾਗਮ ਸਮਾਪਤ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਅਦਾਕਾਰੀ ਨਾਲ ਸੰਬੰਧਿਤ ਸ਼ਖ਼ਸੀਅਤਾਂ ਹੋਈਆਂ ਨਤਮਸਤਕ

ਕਾਲਾ ਸੰਘਿਆਂ, 13 ਅਕਤੂਬਰ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ ’ਚ ਸਥਿਤ ਸੰਤ ਬਾਬਾ ਕਾਹਨ ਦਾਸ ਦੇ ਸਥਾਨ ਵਿਖੇ ਪਿਛਲੇ ਦੋ ਸਾਲਾਂ ਤੋਂ ਸਵ. ਸ.

Ad Position 21
No active advertisement
ਸ਼ੁਕਰਾਨਾ ਸਮਾਗਮ ਦੌਰਾਨ ਇਕੱਤਰ ਸੰਗਤ | 14-10-2026
ਕਾਲਾ ਸੰਘਿਆਂ, 13 ਅਕਤੂਬਰ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ ’ਚ ਸਥਿਤ ਸੰਤ ਬਾਬਾ ਕਾਹਨ ਦਾਸ ਦੇ ਸਥਾਨ ਵਿਖੇ ਪਿਛਲੇ ਦੋ ਸਾਲਾਂ ਤੋਂ ਸਵ. ਸ. ਅਮਰ ਸਿੰਘ ਆਇਤਾਨ ਅਤੇ ਸਵ. ਬੀਬੀ ਊਧਮ ਕੌਰ ਆਇਤਾਨ ਦੇ ਸਪੁੱਤਰ ਜਗਤਾਰ ਸਿੰਘ, ਸੱਜਣ ਸਿੰਘ, ਸੁਖਦੇਵ ਸਿੰਘ (ਲੰਡਨ ਨਿਵਾਸੀ) ਅਤੇ ਸਮੂਹ ਆਇਤਾਨ ਪਰਿਵਾਰ, ਇਲਾਕਾ ਨਿਵਾਸੀ ਸੰਗਤਾਂ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਗੁਰੂ ਘਰ ਦੇ ਦਰਬਾਰ ਸਾਹਿਬ ਅਤੇ ਪਾਲਕੀ ਸਾਹਿਬ ਦੇ ਨਵੀਨੀਕਰਨ ਦੀ ਸੇਵਾ ਮੁਕੰਮਲ ਹੋਣ ਤੇ ਨਵੇਂ ਬਣੇ ਆਲੀਸ਼ਾਨ ਦਰਬਾਰ ਸਾਹਿਬ ਦੇ ਸੰਦਰਭ ਵਿੱਚ ਰੱਖੇ 7 ਅਖੰਡ ਪਾਠ ਦੀ ਲੜੀ ਦੇ ਭੋਗਾਂ ਉਪਰੰਤ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਾਲਿਆਂ ਵਲੋਂ ਅਰਦਾਸ ਕੀਤੀ ਗਈ | ਇਸ ਮੌਕੇ ਸਜਾਏ ਵਿਸ਼ਾਲ ਦੀਵਾਨਾਂ ’ਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਗੁਰਮਿੰਦਰ ਸਿੰਘ ਦੀਵਾਨ ਹਾਲ ਮੰਜੀ ਸਾਹਿਬ ਅੰਮਿ੍ਤਸਰ ਵਾਲਿਆਂ ਵਲੋਂ ਗੁਰਬਾਣੀ ਕਥਾ ਰਾਹੀਂ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ , ਭਾਈ ਮਨਦੀਪ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ਼ ਨਿਹਾਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ ’ਤੇ ਬਾਬਾ ਚਰਨ ਦਾਸ, ਬਾਲਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ ਚੇਅਰਮੈਨ ਸ਼ਰਾਈਨ ਬੋਰਡ ਭਗਵਾਨ ਵਾਲਮੀਕਿ ਆਸ਼ਰਮ ਅੰਮਿ੍ਤਸਰ, ਬਾਬਾ ਗੁਰਮੇਜ ਸਿੰਘ ਬਿੱਲੀ ਵੜੈਚ ਗੁਰਦੁਆਰਾ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ, ਬਾਬਾ ਬਲਦੇਵ ਕਿ੍ਸ਼ਨ ਸਿੰਘ ਗਿੱਲਾਂ ਵਾਲੇ, ਬਾਬਾ ਹੀਰਾ ਸਿੰਘ ਅਤੇ ਭਾਈ ਕਰਮਜੀਤ ਸਿੰਘ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ, ਬਾਬਾ ਨਿਰਮਲ ਦਾਸ ਜੀ ਜੌੜੇ ਵਾਲੇ, ਕੈਬਨਿਟ ਮੰਤਰੀ ਮੋਹਿੰਦਰ ਭਗਤ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਮਹਿੰਦਰ ਸਿੰਘ ਕੇ ਪੀ, ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਇੰਚਾਰਜ ਰਜਿੰਦਰ ਸਿੰਘ, ਨਕੋਦਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਸਰਬਜੀਤ ਸਿੰਘ ਮੱਕੜ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ, ਐਸ ਪੀ ਮਨਪ੍ਰੀਤ ਸਿੰਘ ਢਿੱਲੋਂ, ਫਿਲਮ ਅਦਾਕਾਰ ਸੁਖ਼ਨ ਸਿੰਘ ਵੜੈਚ ਆਦਿ ਸ਼ਖ਼ਸੀਅਤਾਂ ਗੁਰੂ ਘਰ ਨਤਮਸਤਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਇਤਨ ਪਰਿਵਾਰ ਵਲੋਂ ਇਹਨਾਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਸਿੱਧ ਫਿਲਮ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਨਤਮਸਤਕ ਹੋ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਅਤੇ ਇਹ ਵੀ ਵਾਹਿਗੁਰੂ ਦੀ ਹੀ ਬਖਸ਼ਿਸ਼ ਹੈ ਕਿ ਆਇਤਨ ਪਰਿਵਾਰ ਤੇ ਹੋਰਨਾਂ ਸੰਗਤਾਂ ਕੋਲੋਂ ਸਤਿਗੁਰੂ ਜੀ ਨੇ ਇਹ ਵਡਮੁੱਲੀ ਸੇਵਾ ਲਈ ਹੈ | ਇਸ ਮੌਕੇ ਪ੍ਰਸਿੱਧ ਕਵੀ ਰਛਪਾਲ ਸਿੰਘ ਪਾਲ ਹੁਰਾਂ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ | ਸਮਾਜ ਸੇਵੀ ਜਗਤਾਰ ਸਿੰਘ ਆਇਤਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੇਹਰਬਾਨ ਸਿੰਘ ਸੰਘਾ, ਆਲਮਗੀਰ ਦੇ ਸਰਪੰਚ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਫੁੱਲ, ਸੰਤ ਹੀਰਾ ਦਾਸ ਐਜ਼ੂਕੇਸ਼ਨਲ ਸੁਸਾਇਟੀ ਦੇ ਡਾਇਰੈਕਟਰ ਡਾ. ਰਾਮ ਮੂਰਤੀ, ਗਦਰੀ ਬਾਬਾ ਸਕੂਲ ਦੇ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਮੈਨੇਜਰ ਜੋਗਿੰਦਰ ਸਿੰਘ, ਗਤਕਾ ਕੋਚ ਨਰਿੰਦਰ ਸਿੰਘ ਸੰਘਾ, ਯੋਗ ਗੁਰੂ ਰਾਕੇਸ਼ ਭਾਰਗਵ, ਰਾਜੂ ਪੰਡਿਤ, ਹਰਵਿੰਦਰ ਸਿੰਘ ਸੰਘਾ, ਸਰਬਣ ਸਿੰਘ, ਗਿ: ਗੁਰਦਾਵਰ ਸਿੰਘ ਜੱਲੋਵਾਲ, ਬਾਬਾ ਸੰਤੋਖ ਸਿੰਘ ਗੁ: ਗੁਰਸਰ ਸਾਹਿਬ ਸੈਫਲਾਬਾਦ, ਸਰਪੰਚ ਮੰਗਲ ਸਿੰਘ ਸੈਫਲਾਬਾਦ, ਸਰਪੰਚ ਮਨਿੰਦਰਪਾਲ ਮੰਨਾ, ਡਾ. ਵੇਦ ਪ੍ਰਕਾਸ਼ ਵਾਸੂਦੇਵ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਦੇ ਚੇਅਰਮੈਨ ਨਿਰਮਲ ਸਿੰਘ ਵਲੋਂ ਸਕੂਲ ਦਾ ਦੌਰਾ ਅਗਲੀ ਖ਼ਬਰ ਦਿਨ-ਦਿਹਾੜੇ ਹੋਏ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਖੋਲ੍ਹੀ ਪੋਲ: ਧਾਲੀਵਾਲ
Ad Position 24