20 ਨੂੰ ਨਡਾਲਾ ਕਾਲਜ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ ਦੁਸਹਿਰਾ
ਨਡਾਲਾ, 17 ਅਕਤੂਬਰ (ਰਘਬਿੰਦਰ ਸਿੰਘ)-ਰਾਮ ਲੀਲ੍ਹਾ ਕਲੱਬ ਨਡਾਲਾ ਵੱਲੋਂ 20 ਅਕਤੂਬਰ ਨੂੰ ਨਡਾਲਾ ਕਾਲਜ ਦੀ ਗਰਾਊਂਡ ਵਿਚ ਮਨਾਏ ਜਾ ਰਹੇ ਦੁਸਹਿਰਾ ਸਮਾਗਮ ਸੰਬੰਧੀ ਪੋਸਟਰ ਜਾਰੀ ਕੀਤਾ ਗਿਆ | ਇਹ ਪੋਸਟਰ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ਦੁਸਹਿਰਾ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ | ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ 20 ਅਕਤੂਬਰ ਦਿਨ ਮੰਗਲਵਾਰ ਨੂੰ ਦੁਪਹਿਰ 3 ਵਜੇ ਪੰਡਤਾਂ ਦੇ ਮੰਦਰ ਤੋਂ ਝਾਕੀਆਂ ਦੀ ਸ਼ੁਰੂਆਤ ਹੋਵੇਗੀ, ਜੋ ਸ਼ਾਮ ਨੂੰ ਨਡਾਲਾ ਕਾਲਜ ਦੀ ਗਰਾਊਂਡ ਵਿਚ ਪਹੁੰਚਣਗੀਆਂ | ਇਸ ਉਪਰੰਤ ਦੁਸਹਿਰਾ ਸਮਾਗਮ ਦੌਰਾਨ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਜਾਵੇਗਾ | ਕਲੱਬ ਵਲੋਂ ਇਲਾਕਾ ਨਿਵਾਸੀਆਂ ਨੂੰ ਇਸ ਦੁਸਹਿਰਾ ਸਮਾਗਮ ਵਿਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਕਲੱਬ ਪ੍ਰਧਾਨ ਦਵਿੰਦਰ ਪਾਲ ਸ਼ਰਮਾ, ਦਲਜੀਤ ਸਿੰਘ ਨਡਾਲਾ,ਜਸਪ੍ਰੀਤ ਸਿੰਘ ਗੁਰਾਇਆ, ਸੰਦੀਪ ਕੁਮਾਰ ਟੋਨੀ, ਬਲਵਿੰਦਰ ਸਿੰਘ ਬਿੱਟੂ ਖੱਖ, ਪ੍ਰੀਤਮ ਲਾਲ ਪ੍ਰੀਤਾ, ਬਲਦੇਵ ਸਿੰਘ ਬਾਜਵਾ, ਜਸਵਿੰਦਰ ਸਿੰਘ ਮਨਸੂਰਵਾਲ, ਕੌਂਸਲਰ ਸੰਦੀਪ ਸੈਣੀ, ਰੋਹਿਤ ਸ਼ਰਮਾ, ਅਮਿੱਤ ਕੁਮਾਰ ਬਾਗਲ,ਹੈਪੀ ਪੰਡਿਤ,ਪਿ੍ੰਸ ਨਡਾਲਾ, ਸ਼ਵੀ ਪਸਰੀਚਾ,ਅਵਤਾਰ ਸਿੰਘ ਦਾਊਦਪੁਰ, ਪ੍ਰਮੋਦ ਕੁਮਾਰ ਦੇਵਗਨ, ਮਨੀਸ਼ ਕੁਮਾਰ, ਰਾਜੂ ਡੋਗਰਾ, ਰਮਨ ਕੁਮਾਰ, ਕੁਨਾਲ ਤੇ ਹੋਰ ਹਾਜ਼ਰ ਸਨ |