19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

‘ਆਪ’ ਸਰਕਾਰ ਸਮੇਂ ਪੰਜਾਬ ’ਚ ਫਿਰੌਤੀ ਤੇ ਹਿੰਸਾ ਦੀਆਂ ਘਟਨਾਵਾਂ ਆਮ ਹੋ ਗਈਆਂ-ਸਚਿਨ ਪਾਇਲਟ

ਸੁਲਤਾਨਪੁਰ ਲੋਧੀ, 18 ਅਕਤੂਬਰ (ਨਰੇਸ਼ ਹੈਪੀ)-ਮੰਡ ਖੇਤਰ ਦੇ ਪਿੰਡ ਖਿਜਰਪੁਰ ਨੇੜੇ ਦਰਿਆ ਬਿਆਸ ਦੇ ਕੰਢੇ ਐਡਵਾਂਸ ਬੰਨ੍ਹ ਕੋਲ ਕਥਿਤ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੀ ਸਿਆਸਤ ਗਰਮਾ ਗਈ ਹੈ | ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਕਬੱਡੀ ਪ੍ਰਮੋਟਰ ਇੰਦਰਜੀਤ ਸਿੰਘ ਜੋਸਨ ਨੇ ਵੀ ਸਬੰਧਿਤ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ‘ਤੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ | ਜੋਸਨ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਉੱਥੋਂ ਦੇ ਮੌਜੂਦਾ ਹਾਲਾਤ ਅਤੇ ਜ਼ਮੀਨ ਵਿਚ ਦਿਖਾਈ ਦੇ ਰਹੇ ਡੂੰਘੇ ਟੋਏ ਇਸ ਗੱਲ ਦੀ ਜਾਂਚ ਦੀ ਮੰਗ ਕਰਦੇ ਹਨ ਕਿ ਕੀ ਇੱਥੇ ਲੰਬੇ ਸਮੇਂ ਤੋਂ ਰੇਤ ਦੀ ਕਥਿਤ ਨਾਜਾਇਜ਼ ਨਿਕਾਸੀ ਹੁੰਦੀ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਸ ਤਰ੍ਹਾਂ ਵੱਡੇ ਪੱਧਰ ‘ਤੇ ਰੇਤ ਕੱਢੀ ਜਾਂਦੀ ਰਹੀ ਹੈ ਤਾਂ ਸਰਕਾਰੀ ਮਾਲੀਏ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕੁਦਰਤੀ ਵਾਤਾਵਰਣ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਲਈ ਵੀ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮੌਕੇ ‘ਤੇ ਇੰਨੀ ਵੱਡੀ ਗਿਣਤੀ ਵਿਚ ਵਾਹਨ ਅਤੇ ਭਾਰੀ ਮਸ਼ੀਨਰੀ ਮੌਜੂਦ ਸੀ ਤਾਂ ਇਸ ਪੂਰੇ ਮਾਮਲੇ ਦੀਆਂ ਪਰਤਾਂ ਖੋਲ੍ਹਣ ਦੀ ਬਜਾਏ ਜਾਂਚ ਨੂੰ ਸਿਰਫ਼ ਇਕ ਨਾਮਜ਼ਦ ਵਿਅਕਤੀ ਤੱਕ ਸੀਮਤ ਕਿਉਂ ਰੱਖਿਆ ਜਾ ਰਿਹਾ ਹੈ? ਉਨ੍ਹਾਂ ਮੰਗ ਕੀਤੀ ਕਿ ਕਥਿਤ ਮਾਈਨਿੰਗ ਦੇ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ, ਵਾਹਨਾਂ ਦੇ ਮਾਲਕਾਂ, ਮਸ਼ੀਨਰੀ ਦੇ ਮਾਲਕਾਂ ਅਤੇ ਇਸ ਕਾਰੋਬਾਰ ਤੋਂ ਕਥਿਤ ਤੌਰ ‘ਤੇ ਲਾਭ ਲੈਣ ਵਾਲੇ ਲੋਕਾਂ ਦੀ ਪਛਾਣ ਕਰਕੇ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ | ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਮੌਕੇ ‘ਤੇ ਦਿਖਾਈ ਦੇ ਰਹੇ ਡੂੰਘੇ ਟੋਇਆਂ ਨੂੰ ਦੇਖ ਕੇ ਇਹ ਜਾਣਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਇੱਥੇ ਰੇਤ ਕੱਢਣ ਦੀਆਂ ਗਤੀਵਿਧੀਆਂ ਕਦੋਂ ਸ਼ੁਰੂ ਹੋਈਆਂ ਅਤੇ ਕਿੰਨੇ ਸਮੇਂ ਤੱਕ ਚੱਲਦੀਆਂ ਰਹੀਆਂ | ਉਨ੍ਹਾਂ ਤੰਜ ਕਸਦਿਆਂ ਸਵਾਲ ਕੀਤਾ ਕਿ ਜੇਕਰ ਇੱਥੇ ਕਥਿਤ ਤੌਰ ‘ਤੇ ਇੰਨੇ ਵੱਡੇ ਪੱਧਰ ‘ਤੇ ਰੇਤ ਕੱਢੀ ਜਾਂਦੀ ਰਹੀ ਤਾਂ ਕੀ ਕਿਸੇ ਨੂੰ ਇਸ ਦੀ ਭਿਣਕ ਨਹੀਂ ਪਈ?

Ad Position 21
No active advertisement
ਅਜੀਤ ਡੈਸਕ 19-10-2026
ਸੁਲਤਾਨਪੁਰ ਲੋਧੀ, 18 ਅਕਤੂਬਰ (ਨਰੇਸ਼ ਹੈਪੀ)-ਮੰਡ ਖੇਤਰ ਦੇ ਪਿੰਡ ਖਿਜਰਪੁਰ ਨੇੜੇ ਦਰਿਆ ਬਿਆਸ ਦੇ ਕੰਢੇ ਐਡਵਾਂਸ ਬੰਨ੍ਹ ਕੋਲ ਕਥਿਤ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੀ ਸਿਆਸਤ ਗਰਮਾ ਗਈ ਹੈ | ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਕਬੱਡੀ ਪ੍ਰਮੋਟਰ ਇੰਦਰਜੀਤ ਸਿੰਘ ਜੋਸਨ ਨੇ ਵੀ ਸਬੰਧਿਤ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ‘ਤੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ | ਜੋਸਨ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਉੱਥੋਂ ਦੇ ਮੌਜੂਦਾ ਹਾਲਾਤ ਅਤੇ ਜ਼ਮੀਨ ਵਿਚ ਦਿਖਾਈ ਦੇ ਰਹੇ ਡੂੰਘੇ ਟੋਏ ਇਸ ਗੱਲ ਦੀ ਜਾਂਚ ਦੀ ਮੰਗ ਕਰਦੇ ਹਨ ਕਿ ਕੀ ਇੱਥੇ ਲੰਬੇ ਸਮੇਂ ਤੋਂ ਰੇਤ ਦੀ ਕਥਿਤ ਨਾਜਾਇਜ਼ ਨਿਕਾਸੀ ਹੁੰਦੀ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਸ ਤਰ੍ਹਾਂ ਵੱਡੇ ਪੱਧਰ ‘ਤੇ ਰੇਤ ਕੱਢੀ ਜਾਂਦੀ ਰਹੀ ਹੈ ਤਾਂ ਸਰਕਾਰੀ ਮਾਲੀਏ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕੁਦਰਤੀ ਵਾਤਾਵਰਣ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਲਈ ਵੀ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮੌਕੇ ‘ਤੇ ਇੰਨੀ ਵੱਡੀ ਗਿਣਤੀ ਵਿਚ ਵਾਹਨ ਅਤੇ ਭਾਰੀ ਮਸ਼ੀਨਰੀ ਮੌਜੂਦ ਸੀ ਤਾਂ ਇਸ ਪੂਰੇ ਮਾਮਲੇ ਦੀਆਂ ਪਰਤਾਂ ਖੋਲ੍ਹਣ ਦੀ ਬਜਾਏ ਜਾਂਚ ਨੂੰ ਸਿਰਫ਼ ਇਕ ਨਾਮਜ਼ਦ ਵਿਅਕਤੀ ਤੱਕ ਸੀਮਤ ਕਿਉਂ ਰੱਖਿਆ ਜਾ ਰਿਹਾ ਹੈ? ਉਨ੍ਹਾਂ ਮੰਗ ਕੀਤੀ ਕਿ ਕਥਿਤ ਮਾਈਨਿੰਗ ਦੇ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ, ਵਾਹਨਾਂ ਦੇ ਮਾਲਕਾਂ, ਮਸ਼ੀਨਰੀ ਦੇ ਮਾਲਕਾਂ ਅਤੇ ਇਸ ਕਾਰੋਬਾਰ ਤੋਂ ਕਥਿਤ ਤੌਰ ‘ਤੇ ਲਾਭ ਲੈਣ ਵਾਲੇ ਲੋਕਾਂ ਦੀ ਪਛਾਣ ਕਰਕੇ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ | ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਮੌਕੇ ‘ਤੇ ਦਿਖਾਈ ਦੇ ਰਹੇ ਡੂੰਘੇ ਟੋਇਆਂ ਨੂੰ ਦੇਖ ਕੇ ਇਹ ਜਾਣਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਇੱਥੇ ਰੇਤ ਕੱਢਣ ਦੀਆਂ ਗਤੀਵਿਧੀਆਂ ਕਦੋਂ ਸ਼ੁਰੂ ਹੋਈਆਂ ਅਤੇ ਕਿੰਨੇ ਸਮੇਂ ਤੱਕ ਚੱਲਦੀਆਂ ਰਹੀਆਂ | ਉਨ੍ਹਾਂ ਤੰਜ ਕਸਦਿਆਂ ਸਵਾਲ ਕੀਤਾ ਕਿ ਜੇਕਰ ਇੱਥੇ ਕਥਿਤ ਤੌਰ ‘ਤੇ ਇੰਨੇ ਵੱਡੇ ਪੱਧਰ ‘ਤੇ ਰੇਤ ਕੱਢੀ ਜਾਂਦੀ ਰਹੀ ਤਾਂ ਕੀ ਕਿਸੇ ਨੂੰ ਇਸ ਦੀ ਭਿਣਕ ਨਹੀਂ ਪਈ? ਕੀ ਭਾਰੀ ਮਸ਼ੀਨਰੀ ਅਤੇ ­ਟਿੱਪਰਾਂ ਦੀ ਆਵਾਜਾਈ ਕਿਸੇ ਦੀ ਨਜ਼ਰ ਵਿਚ ਨਹੀਂ ਆਈ? ਕੀ ਇਲਾਕੇ ਵਿਚ ਨਿਗਰਾਨੀ ਅਤੇ ਗਸ਼ਤ ਦੇ ਪ੍ਰਬੰਧ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਸਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਦਰਿਆ ਬਿਆਸ ਦੇ ਬਿਲਕੁਲ ਨਾਲ ਲੱਗਦੇ ਐਡਵਾਂਸ ਬੰਨ੍ਹ ਅਤੇ ਆਸ-ਪਾਸ ਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੀ ਸੁਰੱਖਿਆ ਹੈ | ਜੋਸਨ ਨੇ ਖ਼ਦਸ਼ਾ ਜਤਾਇਆ ਕਿ ਜੇਕਰ ਦਰਿਆ ਦੇ ਕੰਢੇ ਨੇੜੇ ਵੱਡੇ ਪੱਧਰ ‘ਤੇ ਰੇਤ ਕੱਢੀ ਗਈ ਹੈ ਤਾਂ ਇਸ ਨਾਲ ਜ਼ਮੀਨ ਦੀ ਉਚਾਈ ਅਤੇ ਬਣਤਰ ਪ੍ਰਭਾਵਿਤ ਹੋ ਸਕਦੀ ਹੈ | ਉਨ੍ਹਾਂ ਮੁਤਾਬਿਕ, ਮੌਕੇ ‘ਤੇ ਜ਼ਮੀਨ ਦਾ ਪੱਧਰ ਦਰਿਆ ਦੇ ਪੱਧਰ ਨਾਲੋਂ ਨੀਵਾਂ ਦਿਖਾਈ ਦੇਣ ਦਾ ਦਾਅਵਾ ਗੰਭੀਰਤਾ ਨਾਲ ਜਾਂਚਿਆ ਜਾਣਾ ਚਾਹੀਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਤਕਨੀਕੀ ਅਤੇ ਮਾਈਨਿੰਗ ਵਿਭਾਗਾਂ ਦੇ ਮਾਹਿਰਾਂ ਦੀ ਟੀਮ ਮੌਕੇ ਦੀ ਜਾਂਚ ਕਰੇ | ਉਨ੍ਹਾਂ ਦਾਅਵਾ ਕੀਤਾ ਕਿ ਇਸ ਪੂਰੇ ਘਟਨਾਕ੍ਰਮ ਪਿੱਛੇ ਸਿਆਸੀ ਸਰਪ੍ਰਸਤੀ ਹੋਣ ਦੇ ਸ਼ੱਕ ਦੀ ਵੀ ਜਾਂਚ ਹੋਣੀ ਚਾਹੀਦੀ ਹੈ | ਇਸ ਮੌਕੇ ਸਰਪੰਚ ਮਨਜੀਤ ਸਿੰਘ ਗੋਲਡੀ ਜੋਸਨ ਡੌਲਾ, ਕਬੱਡੀ ਕੋਚ ਬਿੱਕਾ ਤਲਵੰਡੀ, ਬਲਵਿੰਦਰ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਸਾਲਾਨਾ ਬਰਸੀ ਸੰਬੰਧੀ ਕਰਾਇਆ ਧਾਰਮਿਕ ਸਮਾਗਮ ਵੱਖ-ਵੱਖ ਰਾਗੀ, ਢਾਡੀ ਤੇ ਕੀਰ... ਅਗਲੀ ਖ਼ਬਰ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰੇ - ਸਿੱਖ ਤਾਲਮੇਲ ਕਮੇਟੀ
Ad Position 24