22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਲੋਹੀਆਂ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸਜਾਈਆਂ

ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਭਗਵਾਨ ਵਾਲਮੀਕਿ ਮੰਦਰ ਵਾਰਡ ਨੰ: 12, ਅੰਬੇਦਕਰ ਨਗਰ, ਲੋਹੀਆਂ ਖਾਸ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹੁੰਦਿਆਂ ਪ੍ਰਭਾਤ ਫੇਰੀਆਂ ਸਜਾਈਆਂ ਜਾ ਰਹੀਆਂ ਹਨ| ਯੂਬਾ ਸਿਟੀ ਅਮਰੀਕਾ ਵਿਖੇ ਰਹਿ ਰਹੇ ਲੋਹੀਆਂ ਦੇ ਸਮਾਜ ਸੇਵੀ ਪਰਿਵਾਰ ਮਾ. ਸੰਤੋਖ ਸਿੰਘ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਸਜਾਈਆਂ ਜਾ ਰਹੀਆਂ ਇਹ ਪ੍ਰਭਾਤ ਫੇਰੀਆਂ ਸਾਰੇ ਸ਼ਹਿਰ ਦੇ ਮੁਹੱਲਿਆਂ ’ਚੋ ਲੰਘਦੀਆਂ ਹੋਈਆਂ ਵਾਪਸ ਮੰਦਿਰ ’ਚ ਸਮਾਪਤ ਹੋ ਰਹੀਆਂ ਹਨ| ਇਸ ਸਬੰਧੀ ਮਾ.

Ad Position 21
No active advertisement
ਅਜੀਤ ਡੈਸਕ 22-10-2026
ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਭਗਵਾਨ ਵਾਲਮੀਕਿ ਮੰਦਰ ਵਾਰਡ ਨੰ: 12, ਅੰਬੇਦਕਰ ਨਗਰ, ਲੋਹੀਆਂ ਖਾਸ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹੁੰਦਿਆਂ ਪ੍ਰਭਾਤ ਫੇਰੀਆਂ ਸਜਾਈਆਂ ਜਾ ਰਹੀਆਂ ਹਨ| ਯੂਬਾ ਸਿਟੀ ਅਮਰੀਕਾ ਵਿਖੇ ਰਹਿ ਰਹੇ ਲੋਹੀਆਂ ਦੇ ਸਮਾਜ ਸੇਵੀ ਪਰਿਵਾਰ ਮਾ. ਸੰਤੋਖ ਸਿੰਘ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਸਜਾਈਆਂ ਜਾ ਰਹੀਆਂ ਇਹ ਪ੍ਰਭਾਤ ਫੇਰੀਆਂ ਸਾਰੇ ਸ਼ਹਿਰ ਦੇ ਮੁਹੱਲਿਆਂ ’ਚੋ ਲੰਘਦੀਆਂ ਹੋਈਆਂ ਵਾਪਸ ਮੰਦਿਰ ’ਚ ਸਮਾਪਤ ਹੋ ਰਹੀਆਂ ਹਨ| ਇਸ ਸਬੰਧੀ ਮਾ. ਸੰਤੋਖ ਸਿੰਘ ਗਿੱਲ ਯੂ.ਐੱਸ.ਏ. ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਲਾਨਾ ਸਮਾਗਮਾਂ ’ਚ ਸ਼੍ਰੀ ਰਮਾਇਣ ਸਾਹਿਬ ਦੇ ਪਾਠ 29 ਅਕਤੂਬਰ ਨੂੰ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 31 ਅਕਤੂਬਰ ਨੂੰ ਸਵੇਰੇ 9 ਵਜੇ ਪੈਣਗੇ, ਉਪਰੰਤ ਕਥਾ ਵੀਚਾਰਾਂ ਹੋਣਗੀਆਂ| ਇਸ ਮੌਕੇ ਮੰਦਿਰ ਦੇ ਗ੍ਰੰਥੀ ਭਾਈ ਗੁਰਦੀਪ ਸਿੰਘ, ਪ੍ਰਬੰਧਕ ਮਣੀ ਪ੍ਰਧਾਨ, ਹਰਮੇਸ਼ ਮੇਸ਼ੀ, ਹੈਪੀ ਨਾਹਰ, ਨਿੰਦਰ, ਚੀਪੂ, ਬੁੱਕਲ, ਪ੍ਰੀਤ, ਸਮੇਤ ਵੱਡੀ ਗਿਣਤੀ ਵਿੱਚ ਮੁਹੱਲੇ ਦੀਆਂ ਸੰਗਤਾਂ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਹਾਦਸੇ ’ਚ ਮ੍ਰਿਤਕ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ 50-50 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ... ਅਗਲੀ ਖ਼ਬਰ ਪਿੰਡ ਕਰਾੜੀ ’ਚ ਸਾਲਾਨਾ ਜਾਗਰਣ 25 ਨੂੰ, ਪ੍ਰਭਾਤ ਫੇਰੀਆਂ ਨਿਰੰਤਰ ਜਾਰੀ
Ad Position 24