ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ
ਭੁਲੱਥ, 30 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਗਸ਼ਤ ਦੇ ਸੰਬੰਧ ਵਿਚ ਪਿੰਡ ਮੇਤਲਾ ਅਤੇ ਖ਼ੈਰਾਬਾਦ ਨੂੰ ਜਾ ਰਹੀ ਸੀ ਤਾਂ ਮੁਖ਼ਬਰ ਨੇ ਦੱਸਿਆ ਕਿ ਪੱਕੀ ਦਾਣਾ ਮੰਡੀ ਭੁਲੱਥ ਨੇਡ਼ੇ ਇੱਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਹੈ ਅਗਰ ਹੁਣੇ ਕਾਰਵਾਈ ਕੀਤੀ ਜਾਏ ਤਾਂ ਉਹ ਕਾਬੂ ਆ ਸਕਦਾ ਹੈ।
ਭੁਲੱਥ, 30 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਗਸ਼ਤ ਦੇ ਸੰਬੰਧ ਵਿਚ ਪਿੰਡ ਮੇਤਲਾ ਅਤੇ ਖ਼ੈਰਾਬਾਦ ਨੂੰ ਜਾ ਰਹੀ ਸੀ ਤਾਂ ਮੁਖ਼ਬਰ ਨੇ ਦੱਸਿਆ ਕਿ ਪੱਕੀ ਦਾਣਾ ਮੰਡੀ ਭੁਲੱਥ ਨੇਡ਼ੇ ਇੱਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਹੈ ਅਗਰ ਹੁਣੇ ਕਾਰਵਾਈ ਕੀਤੀ ਜਾਏ ਤਾਂ ਉਹ ਕਾਬੂ ਆ ਸਕਦਾ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਮੁਖ਼ਬਰ ਵੱਲੋਂ ਦਸੀ ਹੋਈ ਜਗਾ ਤੇ ਪਹੁੰਚੀ ਤਾਂ ਦੇਖਿਆ ਕਿ ਇੱਕ ਨੌਜਵਾਨ ਕੰਧ ਦੀ ਆਡ਼ ਲਾ ਕੇ ਸਿਗਰਟ ਪੇਪਰ ਦੀ ਸਹਾਇਤਾ ਨਾਲ ਨਸ਼ਾ ਕਰ ਰਿਹਾ ਸੀ । ਪੁਲਿਸ ਪਾਰਟੀ ਨੂੰ ਦੇਖਦਿਆਂ ਉਸ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਾਬੂ ਕੀਤੇ ਨੌਜਵਾਨਾਂ ਨੇ ਆਪਣਾ ਨਾਮ ਸਿਮਰਜੀਤ ਸਿੰਘ ਉਰਫ਼ ਗਾਰਾ ਪੁੱਤਰ ਸਇੰਦਰਜੀਤ ਸਿੰਘ ਵਾਸੀ ਖ਼ੈਰਾਬਾਦ ਅਤੇ ਦੂਸਰੇ ਦੱਸਿਆ । ਪੁਲਿਸ ਵੱਲੋਂ ਕਾਬੂ ਕੀਤੇ ਨੌਜਵਾਨ ਪਾਸੋਂ ਸਿਗਰਟ ਪੇਪਰ ਸਮੇਤ ਪਾਈਪਾਂ, 10 ਰੁਪਏ ਦਾ ਨੋਟ ਅਤੇ ਲਾਈਟਰ ਬਰਾਮਦ ਕੀਤੇ। ਪੁਲਿਸ ਵੱਲੋਂ ਉਕਤ ਮਾਮਲੇ ਸਬੰਧੀ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।