31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

70ਵੀਆਂ ਪੰਜਾਬ ਰਾਜ ਅੰਤਰ ਸਕੂਲ ਜ਼ਿਲ੍ਹਾ ਖੇਡਾਂ ’ਚ ਪਟਿਆਲਾ ਵਿੰਗ ਦੀ ਟੀਮ ਨੇ ਚੈਂਪੀਅਨਸ਼ਿਪ ਜਿੱਤੀ

ਕਪੂਰਥਲਾ, 30 ਅਕਤੂਬਰ (ਅਮਰਜੀਤ ਕੋਮਲ)-70ਵੀਆਂ ਪੰਜਾਬ ਰਾਜ ਅੰਤਰ ਸਕੂਲ ਜ਼ਿਲ੍ਹਾ ਖੇਡਾਂ 2026-27 ਦੇ ਖੋ ਖੋ ਲਡ਼ਕੇ ਅੰਡਰ 14 ਉਮਰ ਵਰਗ ਦੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਏ ਗਏ ਫਾਈਨਲ ਮੁਕਾਬਲੇ ਵਿਚ ਪਟਿਆਲਾ ਵਿੰਗ ਦੀ ਟੀਮ ਨੇ ਲੁਧਿਆਣਾ ਨੂੰ ਹਰਾ ਕੇ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਲੁਧਿਆਣਾ ਦੀ ਟੀਮ ਦੂਜੇ ਤੇ ਸੰਗਰੂਰ ਦੀ ਟੀਮ ਤੀਜੇ ਸਥਾਨ ’ਤੇ ਰਹੀ।

Ad Position 21
No active advertisement
ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਕੀਤੀ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ 31-10-2026
ਕਪੂਰਥਲਾ, 30 ਅਕਤੂਬਰ (ਅਮਰਜੀਤ ਕੋਮਲ)-70ਵੀਆਂ ਪੰਜਾਬ ਰਾਜ ਅੰਤਰ ਸਕੂਲ ਜ਼ਿਲ੍ਹਾ ਖੇਡਾਂ 2026-27 ਦੇ ਖੋ ਖੋ ਲਡ਼ਕੇ ਅੰਡਰ 14 ਉਮਰ ਵਰਗ ਦੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਏ ਗਏ ਫਾਈਨਲ ਮੁਕਾਬਲੇ ਵਿਚ ਪਟਿਆਲਾ ਵਿੰਗ ਦੀ ਟੀਮ ਨੇ ਲੁਧਿਆਣਾ ਨੂੰ ਹਰਾ ਕੇ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਲੁਧਿਆਣਾ ਦੀ ਟੀਮ ਦੂਜੇ ਤੇ ਸੰਗਰੂਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ. ਸਪੋਰਟਸ ਸੁਖਵਿੰਦਰ ਸਿੰਘ ਗੋਲਡ ਮੈਡਲਿਸਟ ਨੇ ਦੱਸਿਆ ਕਿ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਨਵਚੇਤਨ ਸਿੰਘ ਤੇ ਪ੍ਰਿੰਸੀਪਲ ਅਨੁਰਾਗ ਪੱਲਾ ਦੀ ਦੇਖ ਰੇਖ ਹੇਠ ਕਰਵਾਏ ਗਏ ਮੁਕਾਬਲਿਆਂ ਵਿਚ ਜੇਤੂ ਰਹੀ ਪਟਿਆਲਾ ਵਿੰਗ ਦੀ ਟੀਮ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਬਜਾਜ ਤੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਇਨਾਮ ਤਕਸੀਮ ਕੀਤੇ। ਉਨ੍ਹਾਂ ਉਪ ਜੇਤੂ ਤੇ ਤੀਜੇ ਸਥਾਨ ’ਤੇ ਰਹੀ ਟੀਮ ਦੇ ਖਿਡਾਰੀਆਂ ਨੂੰ ਵੀ ਮੈਡਲ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਮਮਤਾ ਬਜਾਜ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਵਿਚ ਧਾਲੀਵਾਲ ਦੋਨਾ ਹਾਈ ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ, ਲੈਕਚਰਾਰ ਰਕੇਸ਼ ਕੁਮਾਰ, ਸੁਰਜੀਤ ਸਿੰਘ, ਡੀ.ਪੀ.ਈ. ਸਾਜਨ ਕੁਮਾਰ, ਲੈਕਚਰਾਰ ਰਮਨਦੀਪ ਕੌਰ, ਲੈਕਚਰਾਰ ਪਲਵਿੰਦਰ ਸਿੰਘ, ਡੀ.ਪੀ.ਈ. ਤਜਿੰਦਰ ਕੌਰ, ਡੀ.ਪੀ.ਈ. ਜਗਦੀਸ਼ ਕੌਰ, ਪੀ.ਟੀ.ਆਈ. ਨਿਧੀ ਸੈਣੀ, ਕਮੇਟੀ ਦੇ ਕਨਵੀਨਰ ਲੈਕਚਰਾਰ ਸੁਰਜੀਤ ਸਿੰਘ ਥਿੰਦ, ਕੋਕਨਵੀਨਰ ਦਿਨੇਸ਼ ਸ਼ਰਮਾ ਪੀ.ਟੀ.ਆਈ. ਖੱਸਣ, ਗਗਨਦੀਪ ਕੌਰ ਪੀ.ਟੀ.ਆਈ., ਕਰਮਜੀਤ ਕੌਰ ਪੀ.ਟੀ.ਆਈ., ਖੋ ਖੋ ਕੋਚ ਜਗਜੀਤ ਸਿੰਘ, ਪੀ.ਟੀ.ਆਈ. ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਬਘੇਲ ਸਿੰਘ ਕਬੱਡੀ ਕਲੱਬ ਦੇ ਪ੍ਰਧਾਨ ਵਲੋਂ ਮੁਨੀਸ਼ ਸਿਸੋਦੀਆ ਨਾਲ ਮੁਲਾਕਾਤ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਗਏ ਚ... ਅਗਲੀ ਖ਼ਬਰ ਨਗਰ ਕੌਂਸਲ ਦੇ ਈ.ਓ. ਨੇ ਖ਼ੁਦ ਜਾ ਕੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਪਹਿਲ
Ad Position 24