06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਸਜਾਈ

ਸੁਲਤਾਨਪੁਰ ਲੋਧੀ, 6 ਨਵੰਬਰ (ਨਰੇਸ਼ ਹੈਪੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਹਾਡ਼ੇ ਦੀ ਖ਼ੁਸ਼ੀ ਵਿਚ ਮਾਤਾ ਤ੍ਰਿਪਤਾ ਪ੍ਰਭਾਤ ਫੇਰੀ (ਮੁਹੱਲਾ ਪ੍ਰੇਮਪੁਰਾ) ਵਲੋਂ ਆਰੰਭ ਕੀਤੀਆਂ ਗਈਆਂ ਪ੍ਰਭਾਤ ਫੇਰੀਆਂ ਪਿੰਡ ਸੁਲਤਾਨਪੁਰ ਰੂਲਰ ਵਿਖੇ ਪਹੁੰਚੀ। ਇਸ ਮੌਕੇ ਸਮੂਹ ਸੰਗਤਾਂ ਵਲੋਂ ਸ਼ਬਦ-ਕੀਰਤਨ ਕਰਦਿਆਂ ਅਤੇ ਗੁਰੂ ਜਸ ਗਾਇਨ ਕਰਦਿਆਂ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 07-11-2026
ਸੁਲਤਾਨਪੁਰ ਲੋਧੀ, 6 ਨਵੰਬਰ (ਨਰੇਸ਼ ਹੈਪੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਹਾਡ਼ੇ ਦੀ ਖ਼ੁਸ਼ੀ ਵਿਚ ਮਾਤਾ ਤ੍ਰਿਪਤਾ ਪ੍ਰਭਾਤ ਫੇਰੀ (ਮੁਹੱਲਾ ਪ੍ਰੇਮਪੁਰਾ) ਵਲੋਂ ਆਰੰਭ ਕੀਤੀਆਂ ਗਈਆਂ ਪ੍ਰਭਾਤ ਫੇਰੀਆਂ ਪਿੰਡ ਸੁਲਤਾਨਪੁਰ ਰੂਲਰ ਵਿਖੇ ਪਹੁੰਚੀ। ਇਸ ਮੌਕੇ ਸਮੂਹ ਸੰਗਤਾਂ ਵਲੋਂ ਸ਼ਬਦ-ਕੀਰਤਨ ਕਰਦਿਆਂ ਅਤੇ ਗੁਰੂ ਜਸ ਗਾਇਨ ਕਰਦਿਆਂ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਸਰਬਜੀਤ ਸਿੰਘ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਤਡ਼ਕੇ ਉੱਠ ਕੇ ਪ੍ਰਭਾਤ ਫੇਰੀਆਂ ਚ ਸ਼ਾਮਿਲ ਹੋਣ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਨ। ਪ੍ਰਭਾਤ ਫੇਰੀ ਦੌਰਾਨ ਸੰਗਤਾਂ ਨੇ ਬਡ਼ੀ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀ ਭਰੀ। ਥਾਂ-ਥਾਂ ’ਤੇ ਸੰਗਤਾਂ ਲਈ ਚਾਹ-ਪਾਣੀ ਅਤੇ ਪ੍ਰਸ਼ਾਦ ਦੇ ਲੰਗਰ ਅਤੁੱਟ ਵਰਤਾਏ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਭਾਤ ਫੇਰੀ ਭਜਨ ਸਿੰਘ ਦੇ ਘਰ ਗੁਰਦੀਪ ਸਿੰਘ, ਬਲਵਿੰਦਰ ਸਿੰਘ ਲਾਡੀ ਦੇ ਘਰਾਂ ਤੋਂ ਇਲਾਵਾ ਤੇ ਮਹੱਲੇ ’ਚ ਪਹੁੰਚੀ ਜਿੱਥੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦੀਪ ਸਿੰਘ, ਭਜਨ ਸਿੰਘ, ਬਲਵਿੰਦਰ ਸਿੰਘ, ਰਾਣੀ ਨਈਅਰ ਸਾਬਕਾ ਸਰਪੰਚ, ਪ੍ਰੀਆ, ਹਰਪ੍ਰੀਤ ਸਿੰਘ ਸਧੂਵਾਲ, ਪ੍ਰੀਤਮ ਸਿੰਘ, ਨਿੱਕਾ, ਗੁਰਨਾਮ ਪ੍ਰੀਤ ਸਿੰਘ, ਪਿਆਰਾ ਸਿੰਘ, ਹਰਮਨਪ੍ਰੀਤ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ ਡੇਰਾ ਸੈਯਦਾਂ, ਜਸਨਪ੍ਰੀਤ ਸਿੰਘ ਸੱਧੂਵਾਲ, ਬੀਬੀ ਰਵਿੰਦਰ ਕੌਰ ,ਬੀਬੀ ਸਰਬਜੀਤ ਕੌਰ ,ਰੂਪ ਰਾਣੀ, ਪਰਮਜੀਤ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਬਲਜੀਤ ਸਿੰਘ ਬੱਲੀ, ਸਾਧੂ ਸਿੰਘ, ਭਜਨ ਸਿੰਘ ਮੈਂਬਰ ਪੰਚਾਇਤ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹਡ਼ਤਾਲ ਸ਼ੁਰੂ ਅਗਲੀ ਖ਼ਬਰ ਨਡਾਲਾ ਕਾਲਜ ਵਿਖੇ ਡੇਂਗੂ ਜਾਗਰੂਕਤਾ ਸੰਬੰਧੀ ਲੈਕਚਰ ਕਰਵਾਇਆ
Ad Position 24