ਏ.ਪੀ.ਐਸ. ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
ਮਲਸੀਆਂ, 6 ਨਵੰਬਰ (ਸੁਖਦੀਪ ਸਿੰਘ)-ਏ. ਪੀ.
ਮਲਸੀਆਂ, 6 ਨਵੰਬਰ (ਸੁਖਦੀਪ ਸਿੰਘ)-ਏ.ਪੀ.ਐਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਮੁੱਖ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ ਤੇ ਪ੍ਰਿੰਸੀਪਲ ਜੇ. ਚੌਹਾਨ ਦੀ ਦੇਖ-ਰੇਖ ਹੇਠ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਨੂੰ ਬੜੇ ਹੀ ਸੁੰਦਰ ਤਰੀਕੇ ਨਾਲ ਸਜਾਇਆ। ਹਰ ਕਲਾਸ ਨੇ ਆਪਣੇ ਕਿਸੇ ਇੱਕ ਭਾਰਤ ਦੇ ਰਾਜ ਦਾ ਮਾਡਲ ਬਣਾ ਕੇ ਦਰਸਾਇਆ ਕਿ ਉਸ ਰਾਜ ’ਚ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ ਤੇ ਉਸ ਰਾਜ ਦੇ ਖਾਣੇ ਤੇ ਹੋਰ ਸੱਭਿਆਚਾਰਕ ਝਲਕੀਆਂ ਪੇਸ਼ ਕੀਤੀਆਂ। ਇਸ ਮੌਕੇ ਮੈਡਮ ਗਗਨਦੀਪ ਕੌਰ ਤੇ ਜੀ.ਐਨ.ਐਮ. ਤੀਸਰੇ ਸਾਲ ਦੇ ਵਿਦਿਆਰਥੀਆਂ ਵਲੋਂ ਲਾਇਬ੍ਰੇਰੀ ਦੀ ਸਜਾਵਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਵਿਦਿਆਰਥੀਆਂ ਨੇ ਬੜੇ ਹੀ ਸੁੱਚੇ ਢੰਗ ਨਾਲ ਲਾਇਬ੍ਰੇਰੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਸਲੋਗਨ ਕੰਧਾਂ ਉੱਪਰ ਲਿਖੇ। ਪ੍ਰਿੰਸੀਪਲ ਤੇ ਸਟਾਫ਼ ਵਲੋਂ ਕਲਾਸਾਂ ਦਾ ਨਿਰੀਖਣ ਕੀਤਾ ਗਿਆ। ਸਜਾਵਟ ਦੇ ਆਧਾਰ ’ਤੇ ਪਹਿਲੇ ਸਥਾਨ ’ਤੇ ਜੀ.ਐਨ.ਐਮ. ਤੀਜਾ ਸਾਲ, ਦੂਜੇ ਸਥਾਨ ’ਤੇ ਬੀ.ਐਸ.ਸੀ. ਪਹਿਲਾ ਤੇ ਛੇਵਾਂ ਸਮੈਸਟਰ ਦੇ ਵਿਦਿਆਰਥੀ ਰਹੇ। ਪ੍ਰਿੰਸੀਪਲ ਜੇ. ਚੌਹਾਨ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ। ਪਹਿਲਾ, । ਇਸ ਮੌਕੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਦਫ਼ਤਰ ਸੁਪਰਡੈਂਟ ਜਸਵਿੰਦਰ ਸਿੰਘ, ਕੁਲਦੀਪ ਚੌਹਾਨ ਕੋਆਰਡੀਨੇਟਰ, ਹਰਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਕੌਰ, ਇਸ਼ੂ ਸੰਧੂ, ਮਨਦੀਪ ਕੌਰ, ਜਸਮੇਲ ਕੌਰ ਲਾਇਬ੍ਰੇਰੀਅਨ, ਇੰਦਰਬੀਰ ਕੌਰ ਲਾਇਬ੍ਰੇਰੀਅਨ, ਤਾਨੀਆ, ਗਗਨਦੀਪ ਕੌਰ, ਦੇਵਿੰਦਰ ਕੌਰ, ਪਰਮਜੀਤ ਕੌਰ, ਵਰਸ਼ਾ, ਖੁਸ਼ਦਿਲਜੀਤ ਕੌਰ, ਜਸ਼ਨਪ੍ਰੀਤ ਕੌਰ, ਸੰਦੀਪ ਕੌਰ, ਨੇਹਾ, ਰਾਹੁਲ, ਸਤਨਾਮ ਸਿੰਘ ਆਦਿ ਹਾਜ਼ਰ ਸਨ। —- 1. ਏ.ਪੀ.ਐਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਣ ਮੌਕੇ ਕਲਾਸਾਂ ਦਾ ਨਿਰੀਖਣ ਕਰਦੇ ਪ੍ਰਿੰਸੀਪਲ ਜੇ. ਚੌਹਾਨ, ਸੁਪਰਡੈਂਟ ਜਸਵਿੰਦਰ ਸਿੰਘ ਤੇ ਹੋਰ। ਤਸਵੀਰ- ਸੁਖਦੀਪ ਸਿੰਘ