ਸਰਕਾਰੀ ਮਿਡਲ ਸਕੂਲ ਚੂਹਡ਼ਵਾਲ ਵਿਚ ਗਰੀਨ ਦੀਵਾਲੀ ਉਤਸਵ ਸੰਬੰਧੀ ਸਮਾਗਮ
ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਮਿਡਲ ਸਕੂਲ ਚੂਹਡ਼ਵਾਲ ਵਿਚ ਗਰੀਨ ਦੀਵਾਲੀ ਉਤਸਵ ਸਬੰਧੀ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਟੇਟ ਐਵਾਰਡੀ ਮਨਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਮਿਡਲ ਸਕੂਲ ਚੂਹਡ਼ਵਾਲ ਵਿਚ ਗਰੀਨ ਦੀਵਾਲੀ ਉਤਸਵ ਸਬੰਧੀ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਟੇਟ ਐਵਾਰਡੀ ਮਨਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਕੂਲ ਦੇ ਪ੍ਰਬੰਧਕਾਂ ਵਲੋਂ ਗਰੀਨ ਦੀਵਾਲੀ ਮਨਾਉਣ ਸਬੰਧੀ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਹਰਿਆ ਭਰਿਆ ਰੱਖਣ ਲਈ ਸਕੂਲ ਵਿਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤੇ ਬਾਅਦ ਵਿਚ ਸਕੂਲ ਦੇ ਸਟਾਫ ਨਾਲ ਸਕੂਲ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ। ਸਕੂਲ ਮੁਖੀ ਰੇਖਾ ਧੀਰ ਨੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਤਨਾਮ ਕੌਰ ਪਰਮਿੰਦਰ ਕੌਰ, ਸਤਿੰਦਰ ਕੌਰ ਜੱਸਲ, ਜਸਵੀਰ ਕੌਰ, ਸੁਖਜੀਤ ਕੁਮਾਰ, ਮਨਜੋਤ ਕੌਰ, ਤਮੰਨਾ, ਸਿਮਰਨਜੀਤ ਕੌਰ, ਜੈਦੀਪ ਆਦਿ ਹਾਜ਼ਰ ਸਨ।