08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮਾਡਰਨ ਜੇਲ੍ਹ ਵਿਚ ਬੰਦ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 7 ਨਵੰਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 08-11-2026
ਕਪੂਰਥਲਾ, 7 ਨਵੰਬਰ (ਵਿ.ਪ੍ਰ.)-ਮਾਡਰਨ ਜੇਲ੍ਹ ਵਿਚ ਇਕ ਮੋਬਾਈਲ ਫ਼ੋਨ ਤੇ ਹੋਰ ਵਰਜਿਤ ਸਮਾਨ ਬਰਾਮਦ ਹੋਣ ਦੇ ਮਾਮਲੇ ਵਿਚ ਇਕ ਹਵਾਲਾਤੀ ਵਿਰੁੱਧ ਥਾਣਾ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਨੇ ਦੱਸਿਆ ਕਿ ਮਾਡਰਨ ਜੇਲ੍ਹ ਦੀ ਜਾਂਚ ਦੌਰਾਨ ਜੇਲ੍ਹ ਵਿਚ ਬੰਦ ਹਵਾਲਾਤੀ ਕਿਸ਼ੂ ਉਰਫ਼ ਕਿਸ਼ੂ ਪੇਟੂ ਉਰਫ਼ ਗੁਰੀ ਵਾਸੀ ਲੁਧਿਆਣਾ ਦੀ ਜਾਂਚ ਦੌਰਾਨ ਉਸ ਕੋਲੋਂ ਕਥਿਤ ਤੌਰ ’ਤੇ ਇਕ ਮੋਬਾਈਲ ਫ਼ੋਨ, ਦੋ ਬੈਟਰੀ, ਸਿੰਮ ਤੇ ਡਾਟਾ ਕੇਬਲ ਬਰਾਮਦ ਹੋਈ। ਜਿਸ ’ਤੇ ਥਾਣਾ ਕੋਤਵਾਲੀ ਪੁਲਿਸ ਨੇ ਉਕਤ ਹਵਾਲਾਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਜਸਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਆਨੰਦ ਗਿਰੀ ਮਹਾਰਾਜ ਮੈਮੋਰੀਅਲ ਸਕੂਲ ਵਿਚ ਦੀਵਾਲੀ ਤੇ ਬੰਦੀ ਛੋਡ਼ ਦਿਵਸ ਸੰਬੰਧੀ ਸਮਾਗਮ ਪ੍ਰਬੰਧਕ ਕਮੇਟੀ ਨੇ ਸਕੂ... ਅਗਲੀ ਖ਼ਬਰ ਸਤਿਸੰਗ ਸੁਣ ਕੇ ਆ ਰਹੀ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋਏ ਲੁਟੇਰੇ
Ad Position 24