08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਚ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਗਮ

ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਚ ਦੀਵਾਲੀ ਦੇ ਤਿਉਹਾਰ ਸੰਬੰਧੀ ਇਕ ਸਮਾਗਮ ਕਰਵਾਇਆ ਇਸ ਮੌਕੇ ਨਰਸਰੀ ਤੋਂ ਲੈ ਕੇ ਯੂ. ਕੇ.

Ad Position 21
No active advertisement
ਅਜੀਤ ਡੈਸਕ 08-11-2026
ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਚ ਦੀਵਾਲੀ ਦੇ ਤਿਉਹਾਰ ਸੰਬੰਧੀ ਇਕ ਸਮਾਗਮ ਕਰਵਾਇਆ ਇਸ ਮੌਕੇ ਨਰਸਰੀ ਤੋਂ ਲੈ ਕੇ ਯੂ. ਕੇ. ਜੀ., ਪਹਿਲੀ ਤੋਂ ਚੌਥੀ, ਪੰਜਵੀਂ ਤੋਂ 8ਵੀਂ ਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪ ਬਣਾਕੇ ਉਨ੍ਹਾਂ ਦਾ ਦੀਵੇ ਸਜਾਉਣ ਦਾ ਮੁਕਾਬਲਾ ਕਰਵਾਇਆ। ਨਰਸਰੀ ਤੋਂ ਯੂ. ਕੇ. ਦੇ ਵਿਦਿਆਰਥੀਆਂ ਦੇ ਕਰਵਾਏ ਮੁਕਾਬਲੇ ਵਿਚ ਅਸ਼ੀਸ਼ ਕੌਰ ਪਹਿਲੇ, ਪਹਿਲੀ ਤੋਂ ਚੌਥੀ ਜਮਾਤ ਦੇ ਗਰੁੱਪ ਵਿਚ ਨਿਮਰਤ ਕੌਰ ਪਹਿਲੇ, ਕਰਮਨ ਕੌਰ ਦੂਜੇ ਤੇ ਤਨਵੀਰ ਕੌਰ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 5ਵੀਂ ਤੋਂ 8ਵੀਂ ਜਮਾਤ ਦੇ ਗਰੁੱਪ ਵਿਚੋਂ ਹਰਨੂਰ ਕੌਰ ਨੇ ਪਹਿਲਾ, ਕਿਰਨਦੀਪ ਕੌਰ ਨੇ ਦੂਜਾ ਤੇ ਅਨਮੋਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 9ਵੀਂ ਤੋਂ 12ਵੀਂ ਜਮਾਤ ਦੇ ਗਰੁੱਪ ਵਿਚ ਪ੍ਰਭਦੀਪ ਕੌਰ ਤੇ ਰਾਜਪ੍ਰੀਤ ਕੌਰ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ ਤੇ ਸੁਖਮਨਪ੍ਰੀਤ ਕੌਰ ਤੇ ਹਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਨੇ ਸਕੂਲ ਕੰਪਲੈਕਸ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਤੇ ਕਲਾਸ ਰੂਮਾਂ ਵਿਚ ਰੰਗੋਲੀਆਂ ਬਣਾਈਆਂ। ਇਸੇ ਦੌਰਾਨ ਹੀ ਵਿਦਿਆਰਥੀਆਂ ਵਲੋਂ ਗੀਤ, ਕਵਿਤਾਵਾਂ ਤੇ ਡਾਂਸ ਪੇਸ਼ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਸਟਾਫ ਨੇ ਪੂਜਾ ਅਰਚਨਾ ਕੀਤੀ। ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਡਾ. ਬਲਜੀਤ ਕੌਰ ਨੇ ਵੱਖ-ਵੱਖ ਮੁਕਾਬਲਿਆਂ ਵਿਚ ਅੱਵਲ ਰਹੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਮਧੂ ਗੋਸਵਾਮੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਦਫ਼ਤਰ ਦੇ ਮੈਨੇਜਰ ਸੰਦੀਪ ਗੋਸਵਾਮੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਮੀਨੂ ਸ਼ਰਮਾ, ਕਿਰਨਦੀਪ ਕੌਰ, ਸ਼ਿਵਾਨੀ, ਹਰਨੀਤ ਕੌਰ, ਅਮਨਪ੍ਰੀਤ ਕੌਰ, ਰਜਿੰਦਰ ਕੌਰ, ਸੰਜਨਾ, ਪਲਵਿੰਦਰ ਕੌਰ, ਰਣਜੀਤ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਸਤਵਿੰਦਰ ਕੌਰ, ਨੇਹਾ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਈਕੋ ਕਲੱਬ ਅਤੇ ਐੱਨ.ਐੱਸ.ਐੱਸ. ਵਲੋਂ ਗ੍ਰੀਨ ਦੀਵਾਲੀ ਮਨਾਈ ਅਗਲੀ ਖ਼ਬਰ ਦੀਵਾਲੀ ਮੌਕੇ ਪਵਿੱਤਰ ਨਗਰੀ ਤੇ ਆਸ-ਪਾਸ ਦੇ ਪਿੰਡਾਂ ਵਿਚ ਨਕਲੀ ਮਠਿਆਈਆਂ ਦੀ ਭਰਮਾਰ ਫੂਡ ਸੇਫ਼ਟੀ ਟੀਮਾਂ ਸੈਂਪਲ ਭਰਨ ਤੱਕ...
Ad Position 24