ਮਜ਼ਦੂਰ ਵਰਗ ਦੇ ਦੇਸ਼ ਦੀ ਆਰਥਿਕਤਾ ਤੇ ਵਿਕਾਸ ’ਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ-ਰਾਣਾ ਗੁਰਜੀਤ ਸਿੰਘ
ਕਪੂਰਥਲਾ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਮਜ਼ਦੂਰ ਵਰਗ ਦੇ ਦੇਸ਼ ਦੀ ਆਰਥਿਕਤਾ ’ਤੇ ਵਿਕਾਸ ਵਿਚ ਪਾਏ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਇਕ ਕਪੂਰਥਲਾ ਨੇ ਉੱਤਰ ਪ੍ਰਦੇਸ਼ ਭਰਾਤਰ ਮੰਡਲ ਪਰਿਵਾਰ ਵਲੋਂ ਇੰਡਸਟਰੀ ਏਰੀਆ ਕਪੂਰਥਲਾ ਵਿਚ ਭਗਵਾਨ ਵਿਸ਼ਵਕਰਮਾ ਦਿਵਸ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਖ਼
ਖ਼ੂਨਦਾਨ, ਅੱਖਾਂ ਦਾਨ, ਸਰੀਰ ਦਾਨ ਤੇ ਅੰਗ ਦਾਨ ਕੀਮਤੀ ਜਾਨਾਂ ਬਚਾ ਸਕਦੇ ਹਨ-ਧਰਮਿੰਦਰ ਟੋਨੀ
12-11-2026
ਕਪੂਰਥਲਾ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਮਜ਼ਦੂਰ ਵਰਗ ਦੇ ਦੇਸ਼ ਦੀ ਆਰਥਿਕਤਾ ’ਤੇ ਵਿਕਾਸ ਵਿਚ ਪਾਏ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਇਕ ਕਪੂਰਥਲਾ ਨੇ ਉੱਤਰ ਪ੍ਰਦੇਸ਼ ਭਰਾਤਰ ਮੰਡਲ ਪਰਿਵਾਰ ਵਲੋਂ ਇੰਡਸਟਰੀ ਏਰੀਆ ਕਪੂਰਥਲਾ ਵਿਚ ਭਗਵਾਨ ਵਿਸ਼ਵਕਰਮਾ ਦਿਵਸ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸਮੂਹ ਮਜ਼ਦੂਰ ਭਾਈਚਾਰੇ ਨੂੰ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਦਿੱਤੀ। ਮੰਡਲ ਦੇ ਪ੍ਰਧਾਨ ਉਮੇਸ਼ ਕੁਮਾਰ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਮੰਡਲ ਨਾਲ ਸਬੰਧਿਤ ਆਗੂਆਂ ਨੇ ਰਾਣਾ ਗੁਰਜੀਤ ਸਿੰਘ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਤੇ ਸਮਾਗਮ ਵਿਚ ਸ਼ਮੂਲੀਅਤ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਭਰਾਤਰ ਮੰਡਲ ਪਰਿਵਾਰ ਨਾਲ ਸਬੰਧਿਤ ਚੇਅਰਮੈਨ ਸ਼ਿਵ ਪ੍ਰਸ਼ਾਦ ਭਾਰਤੀ, ਉਪ ਚੇਅਰਮੈਨ ਸ਼ਿਵ ਕੁਮਾਰ, ਜਨਰਲ ਸਕੱਤਰ ਪ੍ਰੇਮਪਾਲ ਆਰ.ਏ., ਦਿਨੇਸ਼ ਕੁਮਾਰ, ਰਾਜੇਸ਼ ਕੁਮਾਰ ਖਜਾਨਚੀ, ਰਾਮਦੁ ਰਾਮ ਸਲਾਹਕਾਰ, ਮੈਂਬਰ ਸਤਨਾਮ ਸਿੰਘ, ਸਲਾਹਕਾਰ ਪ੍ਰਮੋਦ ਕੁਮਾਰ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਜੋਤੀ ਧੀਰ, ਦੇਸ਼ ਰਾਜ, ਬਲਬੀਰ ਸਿੰਘ ਬੀਰਾ, ਕੁਲਦੀਪ ਸਿੰਘ, ਮਨੀਸ਼ ਸ਼ਾਹ, ਸਤੀਸ਼ ਕੁਮਾਰ, ਕਿੱਕੀ ਵਾਲੀਆ, ਮਨਮੋਹਨ ਸਿੰਘ ਬਾਜਵਾ, ਬਲਜੀਤ ਕਾਲਾ, ਰਜਿੰਦਰਪਾਲਾ, ਨਰੈਣ ਵਸ਼ਿਸ਼ਟ, ਤਰਸੇਮ ਸਿੰਘ, ਬਲਾਕ ਸੰਮਤੀ ਦੇ ਉਪ ਚੇਅਰਮੈਨ ਮਲਕ ੀਤ ਸਿੰਘ ਬਿਸ਼ਨਪੁਰ, ਜਸਵੰਤ ਸਿੰਘ ਲਾਡੀ, ਜੋਗਿੰਦਰ ਬਿੱਲੂ, ਸਰਬਜੀਤ ਲੰਕੇਸ਼, ਹਰਸਿਮਰਨਜੀਤ ਸਿੰਘ ਪ੍ਰਿੰਸ, ਵਿਕਾਸ ਸ਼ਰਮਾ, ਲੱਕੀ ਮੁਹੱਬਤ ਨਗਰ, ਅਸ਼ੋਕ ਪਾਸੀ, ਬਲਵਿੰਦਰ ਸਿੰਘ, ਕੁਲਜੀਤ ਥਿੰਦ, ਜਤਿਨ ਸ਼ਰਮਾ, ਚਰਨਜੀਤ ਸਿੰਘ ਹੰਸ, ਅਮਰਦੀਪ ਤੇਜੀ, ਜਗਤਾਰ ਸਿੰਘ ਬਿਸ਼ਨਪੁਰ ਆਦਿ ਹਾਜ਼ਰ ਸਨ।