ਢਿਲਵਾਂ ਪੁਲਿਸ ਵਲੋਂ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਨੌਜਵਾਨ ਗ੍ਰਿਫ਼ਤਾਰ
ਢਿਲਵਾਂ, 14 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਜਸਦੀਪ ਸਿੰਘ ਨੇ ਦੱਸਿਆ ਕਿ ਏ.
ਢਿਲਵਾਂ, 14 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਜਸਦੀਪ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਜਸਵੀਰਪਾਲ ਤੇ ਏ.ਐਸ.ਆਈ. ਇਕਬਾਲ ਸਿੰਘ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਢਿਲਵਾਂ ਦੇ ਹਾਈਟੈੱਕ ਨਾਕੇ ’ਤੇ ਪਹੁੰਚੇ, ਜਿੱਥੇ ਏ.ਐਸ.ਆਈ. ਦਰਸ਼ਨ ਲਾਲ ਪਹਿਲਾਂ ਹੀ ਪੁਲਿਸ ਪਾਰਟੀ ਨਾਲ ਮੌਜੂਦ ਸੀ। ਵਾਹਨਾਂ ਦੀ ਜਾਂਚ ਦੌਰਾਨ ਇਕ ਨੌਜਵਾਨ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਵਾਲ਼ੇ ਪਾਸੇ ਤੋਂ ਆਉਂਦੇ ਦੇਖਿਆ ਗਿਆ। ਜਾਂਚ ਦੌਰਾਨ ਨੌਜਵਾਨ ਆਪਣੀ ਮਾਲਕੀ ਸਾਬਤ ਕਰਨ ਵਾਲੇ ਕੋਈ ਦਸਤਾਵੇਜ਼ ਪੇਸ਼ ਕਰਨ ਵਿਚ ਅਸਮਰਥ ਰਿਹਾ। ਪੁੱਛਗਿੱਛ ਕਰਨ ’ਤੇ ਉਸ ਨੇ ਆਪਣੀ ਪਹਿਚਾਣ ਧਰੁਵ ਪੁੱਤਰ ਮੋਹਨ ਲਾਲ ਵਾਸੀ ਪੱਤੀ ਰਾਮੂ ਕੀ ਢਿਲਵਾਂ ਵਜੋਂ ਦੱਸੀ। ਚਲਾਨ ਮਸ਼ੀਨ ਵਿਚ ਚੈਸੀ ਨੰਬਰ ਪਾਉਣ ’ਤੇ ਬਾਈਕ ਦਾ ਅਸਲ ਨੰਬਰ ਪੀ.ਬੀ.57 ਸੀ 0702 ਪਾਇਆ ਗਿਆ ਜੋ ਜਗਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਟਾਂਡੀ ਦਾਖਲੀ ਥਾਣਾ ਬੇਗੋਵਾਲ ਦੇ ਨਾਮ ’ਤੇ ਰਜਿਸਟਰਡ ਹੈ। ਸੰਪਰਕ ਕਰਨ ’ਤੇ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਬੀਤੀ 19 ਜੂਨ ਨੂੰ ਇੱਕ ਖੇਡ ਟੂਰਨਾਮੈਂਟ ਦੌਰਾਨ ਚੋਰੀ ਹੋ ਗਿਆ ਸੀ, ਜਿਸ ਸਬੰਧੀ ਸ਼ਿਕਾਇਤ ਥਾਣਾ ਬੇਗੋਵਾਲ ਵਿਖੇ ਦਰਜ ਹੈ। ਢਿਲਵਾਂ ਪੁਲਿਸ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।