14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਆਡ਼੍ਹਤ ਦੀ ਦੁਕਾਨ ਵਿਚੋਂ ਝੋਨੇ ਦੀਆਂ ਚੋਰੀ ਕੀਤੀਆਂ ਬੋਰੀਆਂ ਸਮੇਤ ਇਕ ਕਾਬੂ

ਭੁਲੱਥ, 14 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਤਹਿਸੀਲ ਭੁਲੱਥ ਦੇ ਸਾਹਮਣੇ ਸਥਿਤ ’ਚਰਨ ਕੰਵਲ ਕਮਿਸ਼ਨ ਏਜੰਟ’ ਨਾਮਕ ਆਡ਼੍ਹਤ ਦੀ ਦੁਕਾਨ ’ਚੋਂ ਝੋਨੇ ਦੀਆਂ ਤਿੰਨ ਬੋਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭੁਲੱਥ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਚੋਰੀ ਕੀਤੇ ਝੋਨੇ ਸਮੇਤ ਕਾਬੂ ਕਰ ਲਿਆ ਹੈ।

Ad Position 21
No active advertisement
ਆਡ਼੍ਹਤ ਦੀ ਦੁਕਾਨ ਵਿਚੋਂ ਝੋਨੇ ਦੀਆਂ ਚੋਰੀ ਕੀਤੀਆਂ ਬੋਰੀਆਂ ਸਮੇਤ ਕਾਬੂ ਕੀਤਾ ਵਿਅਕਤੀ ਪੁਲਿਸ ਪਾਰਟੀ ਨਾਲ। ਤਸਵੀਰ : ਮਨਜੀਤ ਸਟੂਡੀਓ 15-11-2026
ਭੁਲੱਥ, 14 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਤਹਿਸੀਲ ਭੁਲੱਥ ਦੇ ਸਾਹਮਣੇ ਸਥਿਤ ’ਚਰਨ ਕੰਵਲ ਕਮਿਸ਼ਨ ਏਜੰਟ’ ਨਾਮਕ ਆਡ਼੍ਹਤ ਦੀ ਦੁਕਾਨ ’ਚੋਂ ਝੋਨੇ ਦੀਆਂ ਤਿੰਨ ਬੋਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭੁਲੱਥ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਚੋਰੀ ਕੀਤੇ ਝੋਨੇ ਸਮੇਤ ਕਾਬੂ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੁਕਾਨ ਦੇ ਮਾਲਕ ਨਿਸ਼ਾਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਵਾਰਡ ਨੰਬਰ 10, ਭੁਲੱਥ ਨੇ ਦੱਸਿਆ ਕਿ 12 ਨਵੰਬਰ ਦੀ ਸ਼ਾਮ ਕਰੀਬ 3 ਵਜੇ ਜਦੋਂ ਉਹ ਆਪਣੇ ਲਡ਼ਕੇ ਦਿਲਪ੍ਰੀਤ ਸਿੰਘ ਨਾਲ ਦੁਕਾਨ ’ਤੇ ਗਏ ਤਾਂ ਦੇਖਿਆ ਕਿ ਦੁਕਾਨ ਦੇ ਬਾਹਰ ਚਾਰਦੀਵਾਰੀ ਵਿਚ ਰੱਖੀਆਂ ਝੋਨੇ ਦੀਆਂ ਬੋਰੀਆਂ ਵਿਚੋਂ ਤਿੰਨ ਬੋਰੀਆਂ (ਵਜ਼ਨ 37 ਕਿੱਲੋ ਪ੍ਰਤੀ ਬੋਰੀ) ਗ਼ਾਇਬ ਸਨ। ਆਪਣੇ ਪੱਧਰ ’ਤੇ ਪਡ਼ਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਚੋਰੀ ਮਨਜਿੰਦਰ ਸਿੰਘ ਉਰਫ਼ ਗਿਆਨੀ ਵਾਸੀ ਸਲਾਮਤਪੁਰ, ਮੇਜਰ ਸਿੰਘ ਵਾਸੀ ਸਲਾਮਤਪੁਰ ਅਤੇ ਕੌਸ਼ਲ ਗਿੱਲ ਵਾਸੀ ਵਾਲਮੀਕਿ ਕਲੋਨੀ ਭੁਲੱਥ ਨੇ ਕੀਤੀ ਹੈ। 13 ਨਵੰਬਰ ਨੂੰ ਨਿਸ਼ਾਨ ਸਿੰਘ ਅਤੇ ਉਨ੍ਹਾਂ ਦੇ ਲਡ਼ਕੇ ਨੇ ਦਾਣਾ ਮੰਡੀ ਭੁਲੱਥ ਤੋਂ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਗਿਆਨੀ ਨੂੰ ਚੋਰੀ ਕੀਤੀਆਂ ਦੋ ਬੋਰੀਆਂ ਝੋਨੇ ਸਮੇਤ ਕਾਬੂ ਕਰਕੇ ਥਾਣਾ ਭੁਲੱਥ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭੁਲੱਥ ਦੇ ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਤ ਸਮੇਂ ਘਰ ਵਿਚ ਵਡ਼ ਕੇ ਚੋਰਾਂ ਨੇ ਕੀਤੀ ਫਰੋਲਾ ਫਰਾਲੀ-21000 ਰੁਪਏ ਨਗਦੀ ਚੋਰੀ ਅਗਲੀ ਖ਼ਬਰ ਢਿਲਵਾਂ ਪੁਲਿਸ ਵਲੋਂ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਨੌਜਵਾਨ ਗ੍ਰਿਫ਼ਤਾਰ
Ad Position 24