26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪ੍ਰਸ਼ਾਸਨ ਵਲੋਂ ਅੱਜ ਪੁਰਾਣੀ ਕਚਹਿਰੀ ਵਿਖੇ ਸਿਵਲ ਡਿਫੈਂਸ ਏਅਰ ਰੇਡ ’ਤੇ ਬਲੈਕ ਆਊਟ ਮੌਕ ਡਰਿੱਲ ਕਰਵਾਈ ਜਾਵੇਗੀ-ਜਸਜੀਤ ਸਿੰਘ

ਕਪੂਰਥਲਾ, 26 ਨਵੰਬਰ (ਅਮਰਜੀਤ ਕੋਮਲ)-ਪ੍ਰਸ਼ਾਸਨ ਵਲੋਂ ਪੁਰਾਣੀ ਕਚਿਹਰੀ ਕਪੂਰਥਲਾ ਵਿਖੇ 27 ਨਵੰਬਰ ਨੂੰ ਸਿਵਲ ਡਿਫੈਂਸ ਏਅਰ ਰੇਡ ਵਾਰਨਿੰਗ, ਰੈਸਕਿਊ, ਬਲੈਕ ਆਊਟ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਜਿਸਦਾ ਮੁੱਖ ਉਦੇਸ਼ ਸਿਵਲ ਡਿਫੈਂਸ ਪ੍ਰਣਾਲੀ, ਵੱਖ-ਵੱਖ ਐਮਰਜੈਂਸੀ ਰਿਸਪਾਂਸ ਏਜੰਸੀਆਂ ਦੀ ਤਿਆਰੀ ਨੂੰ ਪਰਖਣਾ ਤੇ ਮਜ਼ਬੂਤ ਕਰਨਾ ਹੈ ਤਾਂ ਜੋ ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਿਆ ਜਾ ਸਕੇ।

Ad Position 21
No active advertisement
ਚੋਰੀ ਦੇ ਸਾਮਾਨ ਸਮੇਤ ਕਾਬੂ ਦੋਵੇਂ ਕਥਿਤ ਦੋਸ਼ੀ ਥਾਣਾ ਮੁਖੀ ਲਖਬੀਰ ਸਿੰਘ ਗੋਸਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਾਲ। ਤਸਵੀਰ: ਤਿਲਕਰਾਜ 27-11-2026
ਕਪੂਰਥਲਾ, 26 ਨਵੰਬਰ (ਅਮਰਜੀਤ ਕੋਮਲ)-ਪ੍ਰਸ਼ਾਸਨ ਵਲੋਂ ਪੁਰਾਣੀ ਕਚਿਹਰੀ ਕਪੂਰਥਲਾ ਵਿਖੇ 27 ਨਵੰਬਰ ਨੂੰ ਸਿਵਲ ਡਿਫੈਂਸ ਏਅਰ ਰੇਡ ਵਾਰਨਿੰਗ, ਰੈਸਕਿਊ, ਬਲੈਕ ਆਊਟ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਜਿਸਦਾ ਮੁੱਖ ਉਦੇਸ਼ ਸਿਵਲ ਡਿਫੈਂਸ ਪ੍ਰਣਾਲੀ, ਵੱਖ-ਵੱਖ ਐਮਰਜੈਂਸੀ ਰਿਸਪਾਂਸ ਏਜੰਸੀਆਂ ਦੀ ਤਿਆਰੀ ਨੂੰ ਪਰਖਣਾ ਤੇ ਮਜ਼ਬੂਤ ਕਰਨਾ ਹੈ ਤਾਂ ਜੋ ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਿਆ ਜਾ ਸਕੇ। ਇਹ ਗੱਲ ਜਸਜੀਤ ਸਿੰਘ ਐਸ.ਡੀ.ਐਮ ਕਪੂਰਥਲਾ ਨੇ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕ ਆਊਟ ਮੌਕ ਡਰਿੱਲ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਸਿਵਲ ਡਿਫੈਂਸ, ਨਗਰ ਨਿਗਮ, ਪੰਜਾਬ ਹੋਮ ਗਾਰਡ, ਸਿਹਤ ਵਿਭਾਗ, ਪੰਜਾਬ ਪੁਲਿਸ, ਫਾਇਰਬ੍ਰਿਗੇਡ, ਸਟੇਟ ਡਿਜਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪੁਰਾਣੀ ਕਚਿਹਰੀ ਕਪੂਰਥਲਾ ’ਚ ਬਲੈਕ ਆਊਟ ਮੌਕ ਡਰਿੱਲ ਦੀ ਸ਼ੁਰੂਆਤ 27 ਨਵੰਬਰ ਨੂੰ ਰਾਤ 8 ਵਜੇ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਹੋਵੇਗੀ। ਜਿਸ ਦੌਰਾਨ ਦੋ ਮਿੰਟ ਲਈ ਸਾਇਰਨ ਨੂੰ ਹਾਈ-ਲੋ ਪਿਚ ’ਚ ਵਜਾਇਆ ਜਾਵੇਗਾ ਤੇ ਡਰਿੱਲ ਦੌਰਾਨ ਸਿਮੂਲੇਟਡ ਬਲੈਕ ਆਊਟ ਵੀ ਕੀਤਾ ਜਾਵੇਗਾ ਤੇ ਆਮ ਲੋਕਾਂ ਨੂੰ ਗੈਰ ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਜਾਵੇਗੀ। ਜਦਕਿ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਨਿਰਵਿਘਣ ਜਾਰੀ ਰਹਿਣਗੀਆਂ। ਐਸ.ਡੀ.ਐਮ. ਨੇ ਦੱਸਿਆ ਕਿ ਮੌਕ ਡਰਿੱਲ ਮੌਕੇ ਐਮਰਜੈਂਸੀ ਰਿਸਪਾਂਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ’ਚ ਅੱਗ ਬੁਝਾਉਣ, ਖ਼ੋਜ ਤੇ ਬਚਾਅ ਕਾਰਜ, ਮੁੱਢਲੀ ਅਤੇ ਮੈਡੀਕਲ ਸਹਾਇਤਾ, ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ, ਟਰੈਫ਼ਿਕ ਤੇ ਭੀਡ਼ ਪ੍ਰਬੰਧਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦੌਰਾਨ ਵੱਖ-ਵੱਖ ਵਿਭਾਗਾਂ ਦਰਮਿਆਨ ਤਾਲਮੇਲ ਦੀ ਪਰਖ ਕੀਤੀ ਜਾਵੇਗੀ ਤੇ ਐ ਮਰਜੈਂਸੀ ਦੀ ਸਥਿਤੀ ਵਿਚ ਤੁਰੰਤ ਪ੍ਰਭਾਵਸ਼ਾਲੀ ਤੇ ਸੁਚੱਜੇ ਢੰਗ ਨਾਲ ਕਾਰਵਾਈ ਯਕੀਨੀ ਬਣਾਉਣ ਲਈ ਤਿਆਰੀ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੇ ਮੁਕੰਮਲ ਹੋਣ ਉਪਰੰਤ ਦੋ ਮਿੰਟ ਲਈ ਲਗਾਤਾਰ ਹਾਈ-ਪਿੱਚ ਸਾਇਰਨ ਵਜਾਕੇ ਆਲ ਕਲੀਅਰ ਸਿਗਨਲ ਦਿੱਤਾ ਜਾਵੇਗਾ। ਐਸ.ਡੀ.ਐਮ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਕ ਡਰਿੱਲ ਦੌਰਾਨ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤੇ ਸਾਇਰਨ ਜਾਂ ਬਲੈਕ ਆਊਟ ਪ੍ਰਬੰਧਾਂ ਕਾਰਨ ਉਹ ਨਾ ਘਬਰਾਉਣ ਤੇ ਨਾ ਹੀ ਡਰਨ।
Ad Position 22
No active advertisement
ਪਿਛਲੀ ਖ਼ਬਰ ਰਾਮਗਡ਼੍ਹ ਵਿਖੇ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਅਗਲੀ ਖ਼ਬਰ ਗ੍ਰੀਸ ’ਚ ਕਤਲ ਕੀਤੇ 2 ਸਕੇ ਭਰਾਵਾਂ ਦੇ ਪੀਡ਼ਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨੂੰ ਲਿ...
Ad Position 24