26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯਾਤਰਾ ਦਾ ਫਗਵਾਡ਼ਾ ਵਿਖੇ ਨਿੱਘਾ ਸਵਾਗਤ ਨਡਾਲਾ ਪੁਲਿਸ ਵਲੋਂ ਸ਼ੱਕੀ ਹਾਲਤ ’ਚ ਘੁੰਮਦੇ 3 ਨੌਜਵਾਨ ਕਾਬੂ

ਨਡਾਲਾ, 26 ਨਵੰਬਰ (ਰਘਬਿੰਦਰ ਸਿੰਘ)-ਚੌਕੀ ਨਡਾਲਾ ਪੁਲਿਸ ਵਲੋਂ ਰਾਤ ਦੀ ਗਸ਼ਤ ਦੌਰਾਨ ਪਿੰਡ ਜੱਗਾ ਵਿਖੇ ਸ਼ੱਕੀ ਹਾਲਤ ’ਚ ਘੁੰਮ ਰਹੇ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵਲੋਂ ਇਨ੍ਹਾਂ ਖ਼ਿਲਾਫ਼ ਬੀ.

Ad Position 21
No active advertisement
ਨਡਾਲਾ ਪੁਲਿਸ ਵਲੋਂ ਸ਼ੱਕੀ ਹਾਲਤ ’ਚ ਘੁੰਮਦੇ 3 ਨੌਜਵਾਨ ਕਾਬੂ 27-11-2026
ਨਡਾਲਾ, 26 ਨਵੰਬਰ (ਰਘਬਿੰਦਰ ਸਿੰਘ)-ਚੌਕੀ ਨਡਾਲਾ ਪੁਲਿਸ ਵਲੋਂ ਰਾਤ ਦੀ ਗਸ਼ਤ ਦੌਰਾਨ ਪਿੰਡ ਜੱਗਾ ਵਿਖੇ ਸ਼ੱਕੀ ਹਾਲਤ ’ਚ ਘੁੰਮ ਰਹੇ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵਲੋਂ ਇਨ੍ਹਾਂ ਖ਼ਿਲਾਫ਼ ਬੀ.ਐਨ.ਐੱਸ.ਐੱਸ. ਦੀ ਧਾਰਾ 128 ਤਹਿਤ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਦਲਜੀਤ ਸਿੰਘ ਪੁਲਿਸ ਪਾਰਟੀ ਸਣੇ ਇਲਾਕੇ ’ਚ ਰਾਤ ਦੀ ਗਸ਼ਤ ਕਰ ਰਹੇ ਸਨ । ਇਸ ਦੌਰਾਨ ਪਿੰਡ ਜੱਗਾ ਵਿਖੇ ਤਿੰਨ ਨੌਜਵਾਨ ਸ਼ੱਕੀ ਹਾਲਤ ’ਚ ਘੁੰਮਦੇ ਦਿਖਾਈ ਦਿੱਤੇ। ਪੁਲਿਸ ਵਲੋਂ ਉਨ੍ਹਾਂ ਨੂੰ ਰੋਕ ਕੇ ਨਾਮ ਤੇ ਪਤੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਕਰਨ ਕੁਮਾਰ ਉਰਫ਼ ਟੂਟੀ ਵਾਸੀ ਭੁਲੱਥ, ਨਿਸ਼ਾਨ ਸਿੰਘ ਉਰਫ਼ ਲੰਬੂ ਵਾਸੀ ਜਵਾਹਰ ਨਗਰ, ਭੁਲੱਥ ਤੇ ਸੰਨੀ ਕੁਮਾਰ ਵਾਸੀ ਬੇਦੀ ਨਗਰ ਭੁਲੱਥ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਨੌਜਵਾਨ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਤੇ ਉਨ੍ਹਾਂ ਵਲੋਂ ਕਿਸੇ ਸੰਗੀਨ ਜੁਰਮ ਨੂੰ ਅੰਜਾਮ ਦੇਣ ਦਾ ਖ਼ਦਸ਼ਾ ਸੀ। ਉਪਰੰਤ ਪੁਲਿਸ ਪਾਰਟੀ ਵਲੋਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਰਾਮਗਡ਼੍ਹ ਵਿਖੇ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
Ad Position 24