26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਇਮਾਨਦਾਰੀ ਅਜੇ ਵੀ ਜ਼ਿੰਦਾ ਹੈ ਨਡਾਲਾ ਦੇ ਸੁਰਿੰਦਰ ਸਿੰਘ ਸ਼ਿਪਰਾ ਨੇ ਮਿਸਾਲ ਕੀਤੀ ਕਾਇਮ

ਨਡਾਲਾ, 26 ਨਵੰਬਰ (ਰਘਬਿੰਦਰ ਸਿੰਘ)-ਅੱਜ ਦੇ ਦੌਰ ਵਿਚ ਜਿੱਥੇ ਇਮਾਨਦਾਰੀ ਦੀਆਂ ਮਿਸਾਲਾਂ ਘੱਟ ਦੇਖਣ ਨੂੰ ਮਿਲਦੀਆਂ ਹਨ, ਉੱਥੇ ਨਡਾਲਾ ਦੇ ਸੁਰਿੰਦਰ ਸਿੰਘ ਸ਼ਿਪਰਾ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਲੋਕਾਂ ਦਾ ਦਿਲ ਜਿੱਤ ਲਿਆ। ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਸ਼ਿਪਰਾ ਨੂੰ ਕਪੂਰਥਲਾ ਵਿਖੇ ਇੱਕ ਪਰਸ ਮਿਲਿਆ ਸੀ, ਜਿਸ ਵਿਚ ਕੁੱਝ ਨਗਦੀ ਤੋਂ ਇਲਾਵਾ ਹਮੀਰਾ ਵਾਸੀ ਜਸ਼ਨਪ੍ਰੀਤ ਸਿੰਘ ਦੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 27-11-2026
ਨਡਾਲਾ, 26 ਨਵੰਬਰ (ਰਘਬਿੰਦਰ ਸਿੰਘ)-ਅੱਜ ਦੇ ਦੌਰ ਵਿਚ ਜਿੱਥੇ ਇਮਾਨਦਾਰੀ ਦੀਆਂ ਮਿਸਾਲਾਂ ਘੱਟ ਦੇਖਣ ਨੂੰ ਮਿਲਦੀਆਂ ਹਨ, ਉੱਥੇ ਨਡਾਲਾ ਦੇ ਸੁਰਿੰਦਰ ਸਿੰਘ ਸ਼ਿਪਰਾ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਲੋਕਾਂ ਦਾ ਦਿਲ ਜਿੱਤ ਲਿਆ। ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਸ਼ਿਪਰਾ ਨੂੰ ਕਪੂਰਥਲਾ ਵਿਖੇ ਇੱਕ ਪਰਸ ਮਿਲਿਆ ਸੀ, ਜਿਸ ਵਿਚ ਕੁੱਝ ਨਗਦੀ ਤੋਂ ਇਲਾਵਾ ਹਮੀਰਾ ਵਾਸੀ ਜਸ਼ਨਪ੍ਰੀਤ ਸਿੰਘ ਦੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਉਨ੍ਹਾਂ ਨੇ ਪਰਸ ਦੇ ਅਸਲ ਮਾਲਕ ਦੀ ਭਾਲ ਕਰਨ ਲਈ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ਰਾਹੀਂ ਜਦੋਂ ਪਰਸ ਦੇ ਮਾਲਕ ਜਸ਼ਨਪ੍ਰੀਤ ਸਿੰਘ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਸੁਰਿੰਦਰ ਸਿੰਘ ਸ਼ਿਪਰਾ ਕੋਲ ਪਹੁੰਚਿਆ। ਉਪਰੰਤ ਸੁਰਿੰਦਰ ਸਿੰਘ ਸ਼ਿਪਰਾ ਨੇ ਪੂਰੀ ਇਮਾਨਦਾਰੀ ਦਿਖਾਉਂਦਿਆਂ ਨਗਦੀ ਤੇ ਦਸਤਾਵੇਜ਼ਾਂ ਸਮੇਤ ਪਰਸ ਉਸ ਦੇ ਹਵਾਲੇ ਕਰ ਦਿੱਤਾ। ਸੁਰਿੰਦਰ ਸਿੰਘ ਸ਼ਿਪਰਾ ਦੇ ਇਸ ਨੇਕ ਉਪਰਾਲੇ ਦੀ ਇਲਾਕੇ ’ਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਅੱਜ ਵੀ ਸਮਾਜ ਵਿਚ ਇਮਾਨਦਾਰੀ ਤੇ ਇਨਸਾਨੀਅਤ ਜ਼ਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਕੌਮੀ ਸੰਵਿਧਾਨ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਅਗਲੀ ਖ਼ਬਰ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡਾਂ ’ਚ ਚੋਰਾਂ ਨੇ ਮਚਾਈ ਹਾਹਾਕਾਰ ਲਗਾਤਾਰ ਮੋਟਰਾਂ ਹੋ ਰਹੀਆਂ ਚੋਰੀ
Ad Position 24