ਤੀਸਰੇ ਪੁੰਨਿਆਂ ਕੇਸਰੀ ਦੰਗਲ ਉੱਪਰ ਵਿੱਕੀ ਹੁੱਡਾ ਦਾ ਕਬਜ਼ਾ, 150 ਦੇ ਕਰੀਬ ਪਹਿਲਵਾਨਾਂ ਨੇ ਦਿਖਾਇਆ ਜ਼ੋਰ
ਸੁਲਤਾਨਪੁਰ ਲੋਧੀ, 26 ਨਵੰਬਰ (ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਵਲੋਂ ਪ੍ਰਵਾਸੀ ਪੰਜਾਬੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਤੀਸਰੇ ਪੁੰਨਿਆਂ ਕੇਸਰੀ ਦੰਗਲ ਦਾ ਖ਼ਿਤਾਬ ਵਿੱਕੀ ਹੁੱਡਾ ਨੇ ਰੋਹਿਤ ਮਿਰਜ਼ਾਪੁਰ ਨੂੰ ਜ਼ਬਰਦਸਤ ਮੁਕਾਬਲੇ ਵਿਚ ਹਰਾ ਆਪਣੇ ਨਾਂਅ ਕੀਤਾ। ਜਾਣਕਾਰੀ ਦਿੰਦਿਆਂ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਯ.
ਸ਼
ਸ਼ੂਗਰ ਮਿੱਲ ਫਗਵਾਡ਼ਾ ਦੇ ਮੁੱਖ ਗੇਟ ਅੱਗੇ ਧਰਨੇ ਦੌਰਾਨ ਮੌਜੂਦ ਕਿਸਾਨ। (ਸੱਜੇ) ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ। ਤਸਵੀਰਾਂ: ਚਾਨਾ
27-11-2026
ਸੁਲਤਾਨਪੁਰ ਲੋਧੀ, 26 ਨਵੰਬਰ (ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਵਲੋਂ ਪ੍ਰਵਾਸੀ ਪੰਜਾਬੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਤੀਸਰੇ ਪੁੰਨਿਆਂ ਕੇਸਰੀ ਦੰਗਲ ਦਾ ਖ਼ਿਤਾਬ ਵਿੱਕੀ ਹੁੱਡਾ ਨੇ ਰੋਹਿਤ ਮਿਰਜ਼ਾਪੁਰ ਨੂੰ ਜ਼ਬਰਦਸਤ ਮੁਕਾਬਲੇ ਵਿਚ ਹਰਾ ਆਪਣੇ ਨਾਂਅ ਕੀਤਾ। ਜਾਣਕਾਰੀ ਦਿੰਦਿਆਂ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਯ.ਐਸ.ਏ., ਸਕੱਤਰ ਪਿਆਰਾ ਸਿੰਘ ਪਾਜੀਆਂ ਰਿਟਾਇਰਡ ਡੀ.ਐਸ.ਪੀ., ਕੋਚ ਮਲਕੀਤ ਕਾਂਜਲੀ ਅਤੇ ਲੈਕਚਰਾਰ ਬਲਦੇਵ ਸਿੰਘ ਟੀਟਾ ਨੇ ਦੱਸਿਆ ਕਿ ਪੁੰਨਿਆਂ ਕੇਸਰੀ ਦੰਗਲ ’ਚ 150 ਤੋਂ ਪਹਿਲਵਾਨਾਂ ਨੇ ਆਪਣਾ ਜ਼ੋਰ ਦਿਖਾਇਆ। ਉਨ੍ਹਾਂ ਦੱਸਿਆ ਕਿ ਪੁੰਨਿਆਂ ਟਾਈਗਰ ਦਾ ਖ਼ਿਤਾਬ ਅਨੁੱਜ ਮਿਰਜ਼ਾਪੁਰ ਨੇ ਸਾਹਿਲ ਆਰ.ਸੀ.ਐਮ., ਪੰਜਾਬ ਕੁਮਾਰ ਦਾ ਖ਼ਿਤਾਬ ਜਸਟਿਨ ਸਿੱਧੂ ਫਗਵਾਡ਼ਾ ਨੇ ਲਖਵਿੰਦਰ ਆਰ.ਸੀ.ਐਮ. ਤੇ ਸਿਤਾਰੇ ਪੰਜਾਬ ਦਾ ਖ਼ਿਤਾਬ ਗੁਰਨੂਰ ਕਾਂਜਲੀ ਨੇ ਦਿਲਰਾਜ ਕੁਰਾਲੀ ਨੂੰ ਹਰਾ ਕੇ ਜਿੱਤਿਆ।ਇਸ ਮੌਕੇ ਕੁਡ਼ੀਆਂ ਦੇ ਵੀ ਦਿਲਚਸਪ ਮੁਕਾਬਲੇ ਹੋਏ। ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਦੇ ਕਲਚਰ ਦੀ ਵੱਡੀ ਲੋਡ਼ ਹੈ, ਜਿਸ ਦੇ ਲਈ ਪੰਜਾਬ ਸਰਕਾਰ ਨੇ ਪਿੰਡਾਂ ਵਿਚ ਖੇਡ ਮੈਦਾਨ ਤਿਆਰ ਕਰਕੇ ਦਿੱਤੇ ਹਨ । ਇਸ ਮੌਕੇ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਰਮਨ ਬਖ਼ਸ਼ੀ, ਇੰਜੀਨੀਅਰ ਸਵਰਨ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸੁਖਦੇਵ ਸਿੰਘ ਕਾਦੂਪੁਰ, ਦੇਵਿੰਦਰ ਸਿੰਘ ਢਪਈ, ਅਵਤਾਰ ਸਿੰਘ ਮੀਰੇ, ਬਲਵਿੰਦਰ ਸਿੰਘ ਥਿੰਦ, ਕਮਲਜੀਤ ਸਿੰਘ ਖੇਡ਼ਾ, ਰਜੀਵ ਧੀਰ, ਬਾਬਾ ਜੋਗੀ ਸ਼ਾਹ, ਸ਼ਾਇਰ ਮੁਖਤਾਰ ਚੰਦੀ, ਰਾਣਾ ਵੰਝ,ਜੀਤ ਸਿੰਘ ਜਾਂਗਲਾ, ਪ੍ਰਧਾਨ ਗੁਰਦਿਆਲ ਸਿੰਘ ਠੱਟਾ ਪੁਰਾਣਾ, ਬਲਕਾਰ ਸਿੰਘ ਹਰਨਾਮ ਪੁਰ, ਗੁਰਚਰਨ ਸਿੰਘ ਬਿੱਟੂ, ਇੰਟਰਨੈਸ਼ਨਲ ਕੋਚ ਪੀ.ਆਰ. ਸੋਧੀਂ, ਇੰਸਪੈਕਟਰ ਲਖਬੀਰ ਸਿੰਘ ਕੌਡ਼ਾ ਪੰਜਾਬ ਪੁਲਿਸ, ਇੰਦਰਜੀਤ ਸਿੰਘ ਖੇਡ਼ਾ, ਰਾਣਾ ਵੰਝ, ਜਸਵੰਤ ਸਿੰਘ ਹਰਨਾਮਪੁਰ, ਰਣਧੀਰ ਸਿੰਘ ਧੀਰਾ, ਕੁਲਵਿੰਦਰ ਕਿੰਦਾ ਆਦਿ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਐਸੋਸੀਏਸ਼ਨ ਦੀ ਆਰਥਿਕ ਮਦਦ ਵੀ ਕੀਤੀ। ਇਸ ਮੌਕੇ ਇਨਾਮਾਂ ਦੀ ਵੰਡ ਆਪ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਨੇ ਨਿਭਾਈ ਤੇ ਐਸੋਸੀਏਸ਼ਨ ਨੂੰ ਸਹਿਯੋਗ ਦਿੱਤਾ।