ਸਮਾਜ ਦੇ ਬਿਹਤਰ ਭਵਿੱਖ ਲਈ ਨੌਜਵਾਨਾਂ ਨੂੰ ਜੁਗਤਾਂ ਬਣਾਉਣ ਲਈ ਵਾਤਾਵਰਨ ਮੁਹੱਈਆ ਕਰਵਾਉਣ ਦੀ ਲੋਡ਼-ਡਾ. ਰਜੇਸ਼ ਗਰੋਵਰ
ਸਾਇੰਸ ਸਿਟੀ ’ਚ ਕਰਵਾਏ ਸਾਇੰਸ ਫੈਸਟ ’ਚ ਅਮਨੀਵਾਲ ਹਾਈ ਸਕੂਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ
ਕਪੂਰਥਲਾ, 28 ਨਵੰਬਰ (ਅਮਰਜੀਤ ਕੋਮਲ)-ਗਿਆਨ ਦਾ ਹੋਣਾ ਹੀ ਕਾਫੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਰਵਾਇਤੀ ਸੋਚ ਤੋਂ ਅੱਗ ਵੱਧ ਕੇ ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ.
ਕਪੂਰਥਲਾ, 28 ਨਵੰਬਰ (ਅਮਰਜੀਤ ਕੋਮਲ)-ਗਿਆਨ ਦਾ ਹੋਣਾ ਹੀ ਕਾਫੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਰਵਾਇਤੀ ਸੋਚ ਤੋਂ ਅੱਗ ਵੱਧ ਕੇ ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਸਾਇੰਸ ਸਿਟੀ ਵਿਚ ਕਰਵਾਏ ਗਏ ਸਾਇੰਸ ਫੈਸਟ 2026 ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿਰਜਣਾਤਮਿਕਤਾ, ਗਿਆਨ, ਜਗਿਆਸਾ ਤੇ ਕਲਪਨਾ ਨਾਲ ਪੈਦਾ ਹੁੰਦਾ ਹੈ ਤੇ ਜਦੋਂ ਇਹ ਤਿੰਨੇ ਮਿਲ ਜਾਂਦੇ ਹਨ ਤਾਂ ਨਵੀਨਤਾ ਨੂੰ ਜਨਮ ਦਿੰਦੇ ਹਨ। ਉਨ੍ਹਾਂ ਸਮਾਜ ਦੇ ਬਿਹਤਰ ਭਵਿੱਖ ਲਈ ਨੌਜਵਾਨਾਂ ਨੂੰ ਆਪਣੇ ਆਪ ਸੋਚਣ ਅਤੇ ਨਵੀਆਂ ਜੁਗਤਾਂ ਬਣਾਉਣ ਲਈ ਖੁੱਲ ਕੇ ਸੋਚਣ ਵਾਲਾ ਵਾਤਾਵਰਨ ਮੁਹੱਈਆ ਕਰਵਾਉਣ ਦੀ ਲੋਡ਼ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਵਾਲ ਪੁੱਛਣ ਤੋਂ ਕਦੇ ਵੀ ਝਿਜਕਣਾ ਨਹੀਂ ਚਾਹੀਦਾ, ਭਾਵੇਂ ਸਵਾਲ ਸਧਾਰਨ ਤੇ ਆਮ ਹੀ ਕਿਉਂ ਨਾ ਹੋਣ। ਇਸ ਮੌਕੇ ਬੋਲਦਿਆਂ ਇੰਜ. ਰਿਤੇਸ਼ ਪਾਠਕ ਡਿਪਟੀ ਡਾਇਰੈਕਟਰ ਸਾਇੰਸ ਸਿਟੀ ਨੇ ਸਾਇੰਸ ਫੈਸਟ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਸੋਚ ਅਤੇ ਵਿਚਾਰ ਨਵੇਂ ਉਤਪਾਦਾਂ, ਤਕਨੀਕਾਂ ਤੇ ਮੌਕਿਆਂ ਦੇ ਵਿਕਾਸ ਲਈ ਇਕ ਪ੍ਰੇਰਕ ਸ਼ਕਤੀ ਵਜੋਂ ਕੰਮ ਕਰਦੇ ਹਨ ਜੋ ਸਥਾਈ ਵਿਕਾਸ ਤੇ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਸਾਇੰਸ ਫੈਸਟ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 350 ਤੋਂ ਵੱਧ ਵਿਦਿਆਰਥੀਆਂ ਵਲੋਂ ਮਾਡਲਾਂ ਰਾਹੀਂ ਨਵੀਨਤਾ, ਵਿਗਿਆਨਕ ਸਮਝ ਤੇ ਸਮਾਜਿਕ ਸਮੱਸਿਆ ਨੂੰ ਹੱਲ ਕਰਨ ਦੀ ਸਮੱਸਿਆ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਐਨ.ਆਈ.ਟੀ. ਜਲੰਧਰ ਦੇ ਮਾਹਿਰਾਂ ਡਾ. ਬਲਵਿੰਦਰ ਰਾਜ, ਮਹੇਸ਼ ਕੁਮਾਰ ਸਾਹਾ ਨੇ ਵਿਦਿਆਰਥੀਆਂ ਵਲੋਂ ਬਣਾਏ ਗਏ ਵੱਖ-ਵੱਖ ਮਾਡਲਾਂ ਦਾ ਨਿਰੀਖਣ ਕੀਤਾ। ਇਸ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਅਮਨੀਵਾਲ ਮੋਗਾ ਦੀ ਟੀਮ ਨੇ ਪਹਿਲਾ, ਬੀ.ਸੀ.ਐਮ. ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਦੂਜਾ, ਜਦਕਿ ਪੁਲਿਸ ਡੀ.ਏ.ਵੀ. ਸਕੂਲ ਜਲੰਧਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਡਾ. ਰਜੇਸ਼ ਗਰੋਵਰ, ਇੰਜ. ਰਿਤੇਸ਼ ਪਾਠਕ ਨੇ ਸਨਮਾਨਿਤ ਕੀਤਾ।