ਨਵੀਂ ਬਣੀ ਸਡ਼ਕ ’ਚ ਤਰੇਡ਼ਾਂ ਨੇ ਖੋਲ੍ਹੀ ਵਿਕਾਸ ਕਾਰਜਾਂ ਦੀ
ਪੋਲ, ਪਹਿਲੀ ਬਰਸਾਤ ’ਚ ਸਡ਼ਕ ਦੇ ਨੁਕਸਾਨੇ ਜਾਣ ਦਾ ਖ਼ਦਸ਼ਾ
ਫਗਵਾਡ਼ਾ, 28 ਨਵੰਬਰ (ਹਰਜੋਤ ਸਿੰਘ ਚਾਨਾ)- ਬਾਈਪਾਸ ਰੋਡ ਤੋਂ ਗੌਂਸਪੁਰ ਰਾਹੀਂ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜਾਂਦੀ ਨਵੀਂ ਬਣੀ ਸਡ਼ਕ ਦੀ ਖਸਤਾ ਹਾਲਤ ਨੂੰ ਲੈ ਕੇ ਕਾਂਗਰਸੀ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਨਿਰਮਾਣ ਕਾਰਜਾਂ ਦੀ ਗੁਣਵੱਤਾ ’ਤੇ ਸਵਾਲ ਖਡ਼੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਡ਼ਕ ਦੇ ਕਈ ਹਿੱਸਿਆਂ ਵਿਚ ਤਰੇਡ਼ਾਂ ਪੈ ਗਈਆਂ ਹਨ ਅਤੇ ਥਾਂ-ਥਾਂ ਸਡ਼ਕ ਬੈਠਣ ਲੱਗੀ ਹੈ।
ਨ
ਨਵੀਂ ਬਣੀ ਸਡ਼ਕ ਦੀ ਖਸਤਾ ਹਾਲਤ ਦਾ ਦ੍ਰਿਸ਼।
29-11-2026
ਫਗਵਾਡ਼ਾ, 28 ਨਵੰਬਰ (ਹਰਜੋਤ ਸਿੰਘ ਚਾਨਾ)- ਬਾਈਪਾਸ ਰੋਡ ਤੋਂ ਗੌਂਸਪੁਰ ਰਾਹੀਂ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜਾਂਦੀ ਨਵੀਂ ਬਣੀ ਸਡ਼ਕ ਦੀ ਖਸਤਾ ਹਾਲਤ ਨੂੰ ਲੈ ਕੇ ਕਾਂਗਰਸੀ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਨਿਰਮਾਣ ਕਾਰਜਾਂ ਦੀ ਗੁਣਵੱਤਾ ’ਤੇ ਸਵਾਲ ਖਡ਼੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਡ਼ਕ ਦੇ ਕਈ ਹਿੱਸਿਆਂ ਵਿਚ ਤਰੇਡ਼ਾਂ ਪੈ ਗਈਆਂ ਹਨ ਅਤੇ ਥਾਂ-ਥਾਂ ਸਡ਼ਕ ਬੈਠਣ ਲੱਗੀ ਹੈ। ਇਸੇ ਤਰ੍ਹਾਂ ਕਿਨਾਰਿਆਂ ’ਤੇ ਲੱਗੀਆਂ ਇੰਟਰਲਾਕ ਟਾਈਲਾਂ ਵੀ ਧਸ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜੇ ਪਹਿਲੀ ਬਰਸਾਤ ਵੀ ਨਹੀਂ ਹੋਈ ਅਤੇ ਸਡ਼ਕ ਦੀ ਇਹ ਹਾਲਤ ਹੋ ਗਈ ਹੈ। ਅਜਿਹੇ ’ਚ ਪਹਿਲੀ ਬਰਸਾਤ ਦੌਰਾਨ ਸਡ਼ਕ ਨੂੰ ਹੋਰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਡ਼ਕ ਦੀ ਉਸਾਰੀ ’ਚ ਵਰਤੀ ਸਮਗਰੀ, ਮੋਟਾਈ ਅਤੇ ਨਿਰਧਾਰਿਤ ਮਾਪਦੰਡਾਂ ਦੀ ਉੱਚ ਪੱਧਰੀ ਤਕਨੀਕੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੱਕ ਠੇਕੇਦਾਰ ਦਾ ਬਿੱਲ ਪਾਸ ਨਾ ਕੀਤਾ ਜਾਵੇ। ਜੇਕਰ ਘਟੀਆ ਸਮਗਰੀ ਜਾਂ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਠੇਕੇਦਾਰ ਦੀ ਜਵਾਬਦੇਹੀ ਤੈਅ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਪੈਸੇ ਦੀ ਸਹੀ ਵਰਤੋਂ ਅਤੇ ਵਿਕਾਸ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।