12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਪੰਜਾਬ 'ਚ ਅੱਤਵਾਦੀ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਭਾਰਤ ਹਵਾਲੇ

ਸੈਕਰਾਮੈਂਟੋ, 9 ਜੁਲਾਈ (ਹੁਸਨ ਲੜੋਆ ਬੰਗਾ)-ਪੰਜਾਬ 'ਚ ਘੱਟੋ ਘੱਟ 16 ਅੱਤਵਾਦੀ ਹਮਲਿਆਂ 'ਚ ਲੋੜੀਂਦਾ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਅਮਰੀਕੀ ਏਜੰਸੀ ਐਫ. ਬੀ. ਆਈ. ਨੇ ਭਾਰਤ ਹਵਾਲੇ ਕਰ ਦਿੱਤਾ ਹੈ ਤੇ ਉਸ ਨੂੰ...

Ad Position 21
No active advertisement
ਅਜੀਤ ਡੈਸਕ 09-07-2025

ਸੈਕਰਾਮੈਂਟੋ, 9 ਜੁਲਾਈ (ਹੁਸਨ ਲੜੋਆ ਬੰਗਾ)-ਪੰਜਾਬ 'ਚ ਘੱਟੋ ਘੱਟ 16 ਅੱਤਵਾਦੀ ਹਮਲਿਆਂ 'ਚ ਲੋੜੀਂਦਾ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਅਮਰੀਕੀ ਏਜੰਸੀ ਐਫ. ਬੀ. ਆਈ. ਨੇ ਭਾਰਤ ਹਵਾਲੇ ਕਰ ਦਿੱਤਾ ਹੈ ਤੇ ਉਸ ਨੂੰ ਛੇਤੀ ਭਾਰਤ ਲਿਆਂਦਾ ਜਾਵੇਗਾ | ਮੀਡੀਆ ਰਿਪੋਰਟਾਂ ਅਨੁਸਾਰ ਸਮੁੱਚੇ ਭਾਰਤ 'ਚ ਹੈਪੀ ਪਾਸੀਆ ਵਿਰੁੱਧ 30 ਅਪਰਾਧਿਕ ਮਾਮਲੇ ਦਰਜ ਹਨ | ਅੰਮਿ੍ਤਸਰ ਦੇ ਰਹਿਣ ਵਾਲੇ ਹੈਪੀ ਪਾਸੀਆ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੇ 18 ਅਪ੍ਰੈਲ ਨੂੰ ਗਿ੍ਫਤਾਰ ਕੀਤਾ ਸੀ | ਉਸ ਨੂੰ ਆਈ.ਸੀ.ਈ. ਦੀ ਹਿਰਾਸਤ 'ਚ ਰੱਖਿਆ ਗਿਆ ਸੀ | ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਪਿਛਲੇ ਸਮੇਂ ਤੋਂ ਹੈਪੀ ਪਾਸੀਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ | ਜਨਵਰੀ 'ਚ ਉਸ ਉਪਰ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ | ਐਨ.ਆਈ.ਏ. ਅਨੁਸਾਰ ਪਿਛਲੇ ਸਾਲ ਅਕਤੂਬਰ ਵਿਚ ਚੰਡੀਗੜ੍ਹ ਦੇ ਇਕ ਘਰ ਉਪਰ ਹੋਏ ਹਮਲੇ ਵਿਚ ਵੀ ਹੈਪੀ ਪਾਸੀਆ ਸ਼ਾਮਿਲ ਸੀ | ਜਾਂਚ ਏਜੰਸੀ ਅਨੁਸਾਰ ਸਰਹੱਦ ਪਾਰ ਅੱਤਵਾਦੀ ਨੈੱਟਵਰਕ ਨਾਲ ਪਾਸੀਆ ਦੇ ਗਹਿਰੇ ਸੰਬੰਧ ਹਨ ਤੇ ਕਥਿੱਤ ਤੌਰ 'ਤੇ ਉਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਤੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੁੜਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਹਿਨਾ ਰੱਬਾਨੀ ਖਾਰ ਨੇ ਲਸ਼ਕਰ ਅੱਤਵਾਦੀ ਅਬਦੁਲ ਰਉਫ ਨੂੰ ਦੱਸਿਆ ਆਮ ਆਦਮੀ ਅਗਲੀ ਖ਼ਬਰ ਪੁਲਾੜ 'ਚ ਕਿਸਾਨ ਬਣੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ
Ad Position 24