12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਹਿਨਾ ਰੱਬਾਨੀ ਖਾਰ ਨੇ ਲਸ਼ਕਰ ਅੱਤਵਾਦੀ ਅਬਦੁਲ ਰਉਫ ਨੂੰ ਦੱਸਿਆ ਆਮ ਆਦਮੀ

ਅੰਮਿ੍ਤਸਰ, 9 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਇਕ ਨਿਊਜ਼ ਚੈਨਲ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਹਵਾਈ ਹਮਲੇ ਦੌਰਾਨ ਮੁਰੀਦਕੇ 'ਚ ਲਸ਼ਕਰ-ਏ-ਤੋਇਬਾ ਅੱਤਵਾਦੀ ਸਮੂਹ ਦੇ ਹੈੱਡਕੁਆਟਰ...

Ad Position 21
No active advertisement
ਅਜੀਤ ਡੈਸਕ 09-07-2025

ਅੰਮਿ੍ਤਸਰ, 9 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਇਕ ਨਿਊਜ਼ ਚੈਨਲ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਹਵਾਈ ਹਮਲੇ ਦੌਰਾਨ ਮੁਰੀਦਕੇ 'ਚ ਲਸ਼ਕਰ-ਏ-ਤੋਇਬਾ ਅੱਤਵਾਦੀ ਸਮੂਹ ਦੇ ਹੈੱਡਕੁਆਟਰ ਮਰਕਜ਼-ਏ-ਤੋਇਬਾ 'ਤੇ ਕੀਤੇ ਹਮਲੇ 'ਚ ਮਾਰੇ ਗਏ ਅੱਤਵਾਦੀ ਕਮਾਂਡਰਾਂ ਅਬਦੁਲ ਮਲਿਕ ਖਾਨੇਵਾਲ, ਮੁਹੰਮਦ ਆਲਮ ਸਮੁੰਦਰੀ ਅਤੇ ਮੁਦੱਸਰ ਖੱਡੀਆਂ ਖ਼ਾਨ ਦੇ ਅੰਤਿਮ ਜਨਾਜ਼ੇ ਦੀ ਨਮਾਜ਼ ਅਦਾ ਕਰਨ ਵਾਲਾ ਅਬਦੁਲ ਰਉਫ ਇਕ ਅੱਤਵਾਦੀ ਨਹੀਂ ਸਗੋਂ ਆਮ ਆਦਮੀ ਹੈ | ਪੱਤਰਕਾਰ ਨੇ ਹਿਨਾ ਰੱਬਾਨੀ ਨੂੰ ਦੱਸਿਆ ਕਿ ਨਮਾਜ਼ ਅਦਾ ਕਰਨ ਵਾਲਾ ਵਿਅਕਤੀ ਅਮਰੀਕਾ ਦੁਆਰਾ ਐਲਾਨਿਆ ਅੱਤਵਾਦੀ ਹੈ | ਇਸ ਬਾਰੇ ਉਸ ਦਾ ਕੀ ਕਹਿਣਾ ਹੈ? ਇਸ 'ਤੇ ਸਾਬਕਾ ਵਿਦੇਸ਼ ਮੰਤਰੀ ਹਿਨਾ ਨੇ ਕਿਹਾ ਕਿ ਪਾਕਿ 'ਚ ਲੱਖਾਂ ਅਜਿਹੇ ਅਬਦੁਲ ਰਉਫ ਹਨ | ਇਸ 'ਤੇ ਪੱਤਰਕਾਰ ਨੇ ਉਸ ਨੂੰ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਖ਼ੁਦ ਇਕ ਪ੍ਰੈੱਸ ਕਾਨਫ਼ਰੰਸ 'ਚ ਸਵੀਕਾਰ ਕੀਤਾ ਸੀ ਕਿ ਇਹ ਵਿਅਕਤੀ ਅੱਤਵਾਦੀ ਰਉਫ ਹੈ | ਇਸ ਜਵਾਬ 'ਤੇ ਪਾਕਿਸਤਾਨੀ ਨੇਤਾ ਹਿਨਾ ਰੱਬਾਨੀ ਖਾਰ ਦਾ ਚਿਹਰਾ ਫਿੱਕਾ ਪੈ ਗਿਆ ਅਤੇ ਉਸ ਨੇ ਸਵਾਲ ਦਾ ਰੁਖ ਮੋੜਨਾ ਚਾਹਿਆ |

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਪੰਜਾਬ 'ਚ ਅੱਤਵਾਦੀ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਭਾਰਤ ਹਵਾਲੇ
Ad Position 24