12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2025

ਮੁੱਖ ਮੰਤਰੀ ਸੂਬੇ ’ਚ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਵਿਰੁੱਧ ਕਰਨਗੇ ਸਖ਼ਤ ਕਾਰਵਾਈ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 10 ਜੁਲਾਈ- ਅਬੋਹਰ ਦੇ ਕਾਰੋਬਾਰੀ ਕਤਲ ਮਾਮਲੇ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਬੋਹਰ ਵਿਚ ਇਕ ਕਾਰੋਬਾਰੀ ਦੇ ਕਤਲ ਦੇ ਮਾਮਲੇ ਵਿਚ ਜਦੋਂ ਦੋਸ਼ੀਆਂ....

Ad Position 21
No active advertisement
ਅਜੀਤ ਡੈਸਕ 10-07-2025

ਚੰਡੀਗੜ੍ਹ, 10 ਜੁਲਾਈ- ਅਬੋਹਰ ਦੇ ਕਾਰੋਬਾਰੀ ਕਤਲ ਮਾਮਲੇ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਬੋਹਰ ਵਿਚ ਇਕ ਕਾਰੋਬਾਰੀ ਦੇ ਕਤਲ ਦੇ ਮਾਮਲੇ ਵਿਚ ਜਦੋਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਗਈ ਤਾਂ ਭਾਜਪਾ ਦੇ ਕਈ ਵੱਡੇ ਆਗੂ ਭੜਕ ਗਏ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਈ ਭਾਜਪਾ ਆਗੂ ਗੁੰਡਿਆਂ ਦਾ ਸਾਥ ਦਿੰਦੇ ਦੇਖੇ ਗਏ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਕਿਸ ਨੇ ਸਲਾਖਾਂ ਪਿੱਛੇ ਡੱਕਿਆ ਸੀ? ਉਸਨੂੰ ਗੁਜਰਾਤ ਲਿਜਾਇਆ ਗਿਆ, ਜਿੱਥੇ ਭਾਜਪਾ ਪਿਛਲੇ 30 ਸਾਲਾਂ ਤੋਂ ਸੱਤਾ ਵਿਚ ਹੈ। ਗੁਜਰਾਤ ਵਿਚ ਉਸ ਨੂੰ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ?

ਉਨ੍ਹਾਂ ਅੱਗੇ ਕਿਹਾ ਕਿ ਗੁੰਡਿਆਂ ਦੀ ਮਦਦ ਨਾਲ ਕਾਰੋਬਾਰੀਆਂ ਨੂੰ ਮਾਰਿਆ ਜਾ ਰਿਹਾ ਹੈ। ਗੈਰ-ਭਾਜਪਾ ਰਾਜਾਂ ਵਿਚ, ਭਾਜਪਾ ਇਨ੍ਹਾਂ ਗੁੰਡਿਆਂ ਦੀ ਵਰਤੋਂ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ ਜੋ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਇਨ੍ਹਾਂ ਗੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਕਠੂਆ ਵਿਚ ਪਟਰੀ ਤੋਂ ਉਤਰੀ ਮਾਲ ਗੱਡੀ ਅਗਲੀ ਖ਼ਬਰ ਇੰਡੀਆ ਏ ਹਾਕੀ ਟੀਮ ਨੇ ਯੂਰਪੀਅਨ ਦੌਰੇ ’ਤੇ ਆਇਰਲੈਂਡ ਨੂੰ 6-0 ਨਾਲ ਹਰਾਇਆ
Ad Position 24