12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2025

ਕਠੂਆ ਵਿਚ ਪਟਰੀ ਤੋਂ ਉਤਰੀ ਮਾਲ ਗੱਡੀ

ਪਠਾਨਕੋਟ, 10 ਜੁਲਾਈ (ਵਿਨੋਦ)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ ਤੋਂ ਪੰਜਾਬ ਜਾ ਰਹੀ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ....

Ad Position 21
No active advertisement
ਅਜੀਤ ਡੈਸਕ 10-07-2025

ਪਠਾਨਕੋਟ, 10 ਜੁਲਾਈ (ਵਿਨੋਦ)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ ਤੋਂ ਪੰਜਾਬ ਜਾ ਰਹੀ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਕਠੂਆ ਦੇ ਲਖਨਪੁਰ ਇਲਾਕੇ ਵਿਚ ਰੇਲਵੇ ਟਰੈਕ ’ਤੇ ਜ਼ਮੀਨ ਖਿਸਕਣ ਦਾ ਮਲਬਾ ਡਿੱਗਣ ਕਾਰਨ ਵਾਪਰਿਆ। ਰੇਲਵੇ ਟਰੈਕਮੈਨ ਰਾਮ ਬਹਾਦਰ ਨੇ ਦੱਸਿਆ ਕਿ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਅਤੇ ਮਲਬਾ ਪਟੜੀ ’ਤੇ ਆ ਗਿਆ। ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਰੂਟ ਨੂੰ ਬਹਾਲ ਕਰਨ ਵਿਚ ਰੁੱਝੇ ਹੋਏ ਹਨ।

 

ਰੇਲਵੇ ਟਰੈਕਮੈਨ ਰਾਮ ਬਹਾਦਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਕਾਰਨ ਸਾਰਾ ਮਲਬਾ ਪਟੜੀ ’ਤੇ ਆ ਗਿਆ। ਨਤੀਜੇ ਵਜੋਂ, ਰੇਲਗੱਡੀ ਪਟੜੀ ਤੋਂ ਉਤਰ ਗਈ। ਸੂਚਨਾ ਮਿਲਣ ’ਤੇ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਲਬੇ ਨੂੰ ਹਟਾਉਣ ਅਤੇ ਪ੍ਰਭਾਵਿਤ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਨੂੰ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

 

Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਅਗਲੀ ਖ਼ਬਰ ਮੁੱਖ ਮੰਤਰੀ ਸੂਬੇ ’ਚ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਵਿਰੁੱਧ ਕਰਨਗੇ ਸਖ਼ਤ ਕਾਰਵਾਈ- ਹਰਪਾਲ ਸਿੰਘ ਚੀਮਾ
Ad Position 24