12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2025

ਕੈਨੇਡਾ 'ਚ ਹਵਾਈ ਹਾਦਸੇ ਵਿਚ ਮਾਰੇ ਗਏ 2 ਪਾਇਲਟਾਂ 'ਚੋਂ ਇਕ ਭਾਰਤੀ

ਓਟਾਵਾ, 10 ਜੁਲਾਈ (ਪੀ. ਟੀ. ਆਈ.)-ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਬੀਤੇ ਦਿਨ ਵਾਪਰੇ ਇਕ ਹਵਾਈ ਹਾਦਸੇ 'ਚ ਮਾਰੇ ਗਏ 2 ਪਾਇਲਟ ਵਿਦਿਆਰਥੀਆਂ ਚੋਂ ਇਕ ਭਾਰਤੀ ਸੀ | ਇਸ ਦੀ ਜਾਣਕਾਰੀ ਟੋਰਾਂਟੋ 'ਚ ਭਾਰਤ ਦੇ ਕੌਂਸਲੇਟ...

Ad Position 21
No active advertisement
ਅਜੀਤ ਡੈਸਕ 10-07-2025

ਓਟਾਵਾ, 10 ਜੁਲਾਈ (ਪੀ. ਟੀ. ਆਈ.)-ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਬੀਤੇ ਦਿਨ ਵਾਪਰੇ ਇਕ ਹਵਾਈ ਹਾਦਸੇ 'ਚ ਮਾਰੇ ਗਏ 2 ਪਾਇਲਟ ਵਿਦਿਆਰਥੀਆਂ ਚੋਂ ਇਕ ਭਾਰਤੀ ਸੀ | ਇਸ ਦੀ ਜਾਣਕਾਰੀ ਟੋਰਾਂਟੋ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਦਿੱਤੀ | ਬੀਤੇ ਦਿਨ ਸਿੰਗਲ-ਇੰਜਣ ਵਾਲਾ ਜਹਾਜ਼ ਦੇ ਹਵਾ 'ਚ ਇਕ ਹੋਰ ਕੈਨੇਡੀਅਨ ਨੌਜਵਾਨ ਦੁਆਰਾ ਚਲਾਏ ਜਾ ਰਹੇ ਸਮਾਨ ਜਹਾਜ਼ ਨਾਲ ਟਕਰਾਉਣ ਕਾਰਨ ਭਾਰਤੀ ਪਾਇਲਟ, ਜਿਸਦੀ ਪਛਾਣ ਸ੍ਰੀਹਰੀ ਸੁਕੇਸ਼ ਵਜੋਂ ਹੋਈ ਹੈ, ਦੀ ਮੌਤ ਹੋ ਗਈ | ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਦੁਖੀ ਪਰਿਵਾਰ, ਪਾਇਲਟ ਸਿਖਲਾਈ ਸਕੂਲ ਤੇ ਸਥਾਨਕ ਪੁਲਿਸ ਨਾਲ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸੰਪਰਕ 'ਚ ਹੈ | ਇਸ ਦੌਰਾਨ ਸਾਂਝੀ ਕੀਤੀ ਗਈ ਜਾਣਕਾਰੀ 'ਚ ਹਾਲਾਂਕਿ ਸੁਕੇਸ਼ ਦੀ ਉਮਰ ਦਾ ਜ਼ਿਕਰ ਨਹੀਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੂੰ ਵੱਡੀ ਰਾਹਤ, ਬੇਭਰੋਸਗੀ ਪ੍ਰਸਤਾਵ ਰੱਦ ਅਗਲੀ ਖ਼ਬਰ ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਵਾਲੇ ਟਰੰਪ ਦੇ ਹੁਕਮ 'ਤੇ ਲੱਗੀ ਰੋਕ
Ad Position 24