12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2025

ਸਦਨ ’ਚ ਪਾਣੀਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਬੋਧਨ

ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸੀ ਬਾਹਰ ਜਾਣ ਦਾ ਬਹਾਨਾ ਭਾਲ ਰਹੇ ਹਨ ਪਰ...

Ad Position 21
No active advertisement
ਅਜੀਤ ਡੈਸਕ 11-07-2025

ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸੀ ਬਾਹਰ ਜਾਣ ਦਾ ਬਹਾਨਾ ਭਾਲ ਰਹੇ ਹਨ ਪਰ ਮੈਂ ਸਪੀਕਰ ਸਾਹਿਬ ਤੁਹਾਨੂੰ ਜਿੰਦਾ ਕੁੰਜੀ ਦਿੱਤੇ ਹੋਏ ਹਨ, ਇਹਨਾਂ ਨੂੰ ਬਾਹਰ ਨਾ ਜਾਣ ਦਿਓ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀ.ਬੀ.ਐਮ.ਬੀ. ਬਾਰੇ ਬਹਿਸ ਚੱਲ ਰਹੀ ਹੈ। ਹਾਲ ਹੀ ਵਿਚ ਇਕ ਸਰਬ ਪਾਰਟੀ ਮੀਟਿੰਗ ਹੋਈ ਸੀ। ਸਾਰੇ ਆਗੂਆਂ ਨੇ ਸਹਿਮਤੀ ਜਤਾਈ ਸੀ ਕਿ ਉਹ ਇਸ ਮੁੱਦੇ ’ਤੇ ਤੁਹਾਡੇ ਨਾਲ ਹਨ। ਪਰਸੋਂ, ਮੈਂ ਐਸ.ਵਾਈ.ਐਲ. ਮੀਟਿੰਗ ਵਿਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ।

ਉੱਥੇ, ਚਰਚਾ ਦੋ ਤੋਂ ਤਿੰਨ ਘੰਟੇ ਚੱਲੀ। ਜਦੋਂ ਅਧਿਕਾਰੀ ਪੇਸ਼ਕਾਰੀ ਦਿੰਦੇ ਹਨ, ਤਾਂ ਉਹ 1955 ਤੋਂ ਦੇਣਾ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ, ਹਰ ਕੋਈ ਸਾਲਾਂ ਦੀ ਗਿਣਤੀ ਕਰਦਾ ਹੈ। ਤੁਹਾਡਾ ਜਨਮ ਉਸ ਸਮੇਂ ਹੋਇਆ ਸੀ। ਅਸੀਂ 1975 ਦੇ ਮਾਡਲ ਹਾਂ। ਰਿਪੇਰੀਅਨ ਕਾਨੂੰਨ ਦੇ ਅਨੁਸਾਰ, ਸਮਝੌਤਿਆਂ ਦੀ 25 ਸਾਲਾਂ ਬਾਅਦ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਪਰ ਇਹ ਕਦੋਂ ਹੋਇਆ?

Ad Position 22
No active advertisement
ਪਿਛਲੀ ਖ਼ਬਰ ਦਿਲਜੀਤ ਦੋਸਾਂਝ ਦੇ ਹੱਕ ਵਿਚ ਆਏ ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਕਾਂਗਰਸ ਦੀ ਸਮੱਸਿਆ ਖੁਦ ਕਾਂਗਰਸ ਹੈ- ਅਮਨ ਅਰੋੜਾ
Ad Position 24