10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਸਰਹੱਦ ਰਾਹੀਂ ਭਾਰਤ ਦਾਖਲ ਹੋਇਆ ਪਾਕਿਸਤਾਨੀ ਕਾਬੂ

ਦੋਰਾਂਗਲਾ, (ਗੁਰਦਾਸਪੁਰ), 14 ਜੁਲਾਈ (ਚੱਕਰਾਜਾ)- ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੀ ਹਿੰਦ-ਪਾਕਿ ਸਰਹੱਦ ’ਤੇ ਪਿੰਡ ਚੌਂਤਰਾ ਨੇੜਿਓਂ ਬੀਤੀ ਸ਼ਾਮ ਪਾਕਿਸਤਾਨ ਵਲੋਂ ਭਾਰਤ ਦੀ ਹੱਦ ਅੰਦਰ...

Ad Position 21
No active advertisement
ਅਜੀਤ ਡੈਸਕ 14-07-2025

ਦੋਰਾਂਗਲਾ, (ਗੁਰਦਾਸਪੁਰ), 14 ਜੁਲਾਈ (ਚੱਕਰਾਜਾ)- ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੀ ਹਿੰਦ-ਪਾਕਿ ਸਰਹੱਦ ’ਤੇ ਪਿੰਡ ਚੌਂਤਰਾ ਨੇੜਿਓਂ ਬੀਤੀ ਸ਼ਾਮ ਪਾਕਿਸਤਾਨ ਵਲੋਂ ਭਾਰਤ ਦੀ ਹੱਦ ਅੰਦਰ ਦਾਖਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਕਾਬੂ ਕੀਤਾ ਗਿਆ ਹੈ। ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 58 ਬਟਾਲੀਅਨ ਦੇ ਜਵਾਨਾਂ ਵਲੋਂ ਇਸ ਪਾਕਿਸਤਾਨੀ ਨਾਗਰਿਕ ਨੂੰ ਉਸ ਸਮੇਂ ਕਾਬੂ ਕੀਤਾ ਗਿਆ, ਜਦ ਉਹ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਭਾਰਤ ਦੀ ਹੱਦ ਅੰਦਰ ਦਾਖਲ ਹੋ ਚੁੱਕਾ ਸੀ।

ਫੜੇ ਗਏ ਵਿਅਕਤੀ ਦੀ ਕੀਤੀ ਮੁੱਢਲੀ ਪੁੱਛਗਿਛ ਦੌਰਾਨ ਉਸ ਦੀ ਪਛਾਣ ਤਨਵੀਰ ਕਲਾਂ ਪੁੱਤਰ ਟਰਾਈਗਰ ਪਿੰਡ ਦੇਨ ਕਲਾਂ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਨਰਵਾਲ, ਪਾਕਿਸਤਾਨ ਵਜੋਂ ਹੋਈ ਹੈ। ਬੀ.ਐਸ.ਐਫ਼. ਵਲੋਂ ਅਗਲੀ ਪੁਛਗਿੱਛ ਲਈ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਸ਼ਾਮ ਆਈ.ਐਸ.ਐਸ. ਤੋਂ ਧਰਤੀ ਲਈ ਉਡਾਣ ਭਰਨਗੇ ਸ਼ੁਭਾਂਸ਼ੂ ਸ਼ੁਕਲਾ ਅਗਲੀ ਖ਼ਬਰ 38 ਸਾਲਾ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Ad Position 24