07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ਼ਮਸਾਨ ਘਾਟ ਵਿਚ ਭੇਦਭਰੀ ਹਾਲਤ ’ਚ ਮਿਲੀ ਵਿਅਕਤੀ ਦੀ ਲਟਕਦੀ ਲਾਸ਼

ਕਪੂਰਥਲਾ, 19 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰੇ ਧਾਰੀਵਾਲ ਦੋਨਾਂ ਦੇ ਸ਼ਮਸਾਨ ਘਾਟ ਵਿਚ ਭੇਦਭਰੀ ਹਾਲਤ ਵਿਚ ਇਕ ਵਿਅਕਤੀ ਦੀ ਲਟਕਦੀ ਲਾਸ਼ ਮਿਲਣ ਨਾਲ ਪਿੰਡ....

Ad Position 21
No active advertisement
ਅਜੀਤ ਡੈਸਕ 19-07-2025

ਕਪੂਰਥਲਾ, 19 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰੇ ਧਾਰੀਵਾਲ ਦੋਨਾਂ ਦੇ ਸ਼ਮਸਾਨ ਘਾਟ ਵਿਚ ਭੇਦਭਰੀ ਹਾਲਤ ਵਿਚ ਇਕ ਵਿਅਕਤੀ ਦੀ ਲਟਕਦੀ ਲਾਸ਼ ਮਿਲਣ ਨਾਲ ਪਿੰਡ ਵਿਚ ਦਹਿਸ਼ਤ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ ਪੁੱਤਰ ਸੁਰਜੀਤ ਰਾਮ ਵਾਸੀ ਧਾਰੀਵਾਲ ਦੋਨਾਂ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਗੋਬਿੰਦ ਨੇ ਦੋਸ਼ ਲਗਾਇਆ ਕਿ ਉਸ ਦਾ ਭਰਾ ਦੁਬਈ ਵਿਚ ਕੰਮ ਕਰਦਾ ਸੀ ਤੇ ਸੱਤ ਅੱਠ ਮਹੀਨੇ ਪਹਿਲਾਂ ਹੀ ਉਹ ਵਾਪਸ ਆਇਆ ਸੀ ਪਰ ਉਸ ਦੀ ਪਤਨੀ ਕਿਸੇ ਨਾਲ ਭੱਜ ਗਈ ਤੇ ਇਸ ਦਾ ਸਾਰਾ ਗਹਿਣਾ ਤੇ ਰੁਪਏ ਲੈ ਕੇ ਵੀ ਫਰਾਰ ਹੋ ਗਈ।

ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੇ ਆਤਮ ਹੱਤਿਆ ਨਹੀਂ ਕੀਤੀ, ਉਸ ਨੂੰ ਮਾਰ ਕੇ ਟੰਗਿਆ ਗਿਆ ਹੈ। ਪਿੰਡ ਦੇ ਸਰਪੰਚ ਸਰਦੂਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਆਪਸੀ ਲੜਾਈ ਚੱਲਦੀ ਪਈ ਸੀ, ਜਿਸ ਕਰਕੇ ਅਜੇ ਕੁਮਾਰ ਕਾਫ਼ੀ ਪਰੇਸ਼ਾਨ ਸੀ। ਦੂਜੇ ਪਾਸੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸਾਇੰਸ ਸਿਟੀ ਚੌਂਕੀ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਵਿਅਕਤੀ ਨੇ ਸ਼ਮਸ਼ਾਨ ਘਾਟ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਹੈ, ਜਿਸ ’ਤੇ ਉਹ ਮੌਕੇ ’ਤੇ ਪਹੁੰਚੇ ਤਾਂ ਮ੍ਰਿਤਕ ਵਿਅਕਤੀ ਨੂੰ ਪਹਿਲਾਂ ਹੀ ਉਤਾਰ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਜੋ ਵੀ ਬਿਆਨ ਦਿੱਤੇ ਜਾਣਗੇ, ਉਸ ਦੇ ਆਧਾਰ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਦੇ ਦੋ ਬੱਚੇ ਵੀ ਹਨ।

 

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ: ਮੋਹਾਲੀ ਅਦਾਲਤੀ ਕੰਪਲੈਕਸ ਦੇ ਬਾਹਰ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀਆਂ ਮੁੱਛਾਂ ਤੋਂ ਡਰ ਰਹੀ ਹੈ ਸਰਕਾਰ - ਮੱਖਣ ਸਿੰਘ ਲਾਲਕਾ
Ad Position 24