07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

2 ਅਗਸਤ ਤੱਕ ਵਧੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ

ਮੋਹਾਲੀ, 19 ਜੁਲਾਈ (ਕਪਿਲ ਵਧਵਾ)- ਅੱਜ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਪੁਲਿਸ ਸੁਰੱਖਿਆ ਨਾਲ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਮਾਣਯੋਗ ਅਦਾਲਤ ਵਲੋਂ ਉਨ੍ਹਾਂ...

Ad Position 21
No active advertisement
ਅਜੀਤ ਡੈਸਕ 19-07-2025

ਮੋਹਾਲੀ, 19 ਜੁਲਾਈ (ਕਪਿਲ ਵਧਵਾ)- ਅੱਜ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਪੁਲਿਸ ਸੁਰੱਖਿਆ ਨਾਲ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਮਾਣਯੋਗ ਅਦਾਲਤ ਵਲੋਂ ਉਨ੍ਹਾਂ ਦੀ ਨਿਆਂਇਕ ਹਿਰਾਸਤ ਵਿਚ 2 ਅਗਸਤ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।


ਦੱਸ ਦੇਈਏ ਕਿ ਮੁਹਾਲੀ ਅਦਾਲਤ ਵਿਖੇ ਬਿਕਰਮ ਸਿੰਘ ਮਜੀਠੀਆ ਨੂੰ ਭਾਰੀ ਸੁਰੱਖਿਆ ਹੇਠ ਨਾਭਾ ਨਵੀਂ ਜ਼ਿਲਾ ਜੇਲ੍ਹ ਤੋਂ ਗੱਡੀਆਂ ਦੇ ਇਕ ਕਾਫਲੇ ਵਿਚ ਮੁਹਾਲੀ ਅਦਾਲਤ ਵਿਖੇ ਲਿਆਂਦਾ ਗਿਆ ਸੀ। ਇਸ ਮੌਕੇ ਪੰਜਾਬ ਪੁਲਿਸ ਦੇ ਸੈਂਕੜੇ ਪੁਲਿਸ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਨੂੰ ਘੇਰਾ ਬੰਦੀ ਕਰਕੇ ਮਜੀਠੀਆਂ ਦੀ ਮੀਡੀਆ ਤੋਂ ਦੂਰੀ ਬਣਾਈ ਰੱਖੀ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿਚ ਆਮ ਹਵਾਲਾਤੀ ਦੀ ਤਰਾਂ ਰੱਖਿਆ ਜਾਂਦਾ ਹੈ ਪਰ ਪੇਸ਼ੀ ਮੌਕੇ ਉਨ੍ਹਾਂ ਨੂੰ ਖਾਸ ਰਾਸਤੇ ਰਾਂਹੀ ਅਦਾਲਤ ਅੰਦਰ ਦਾਖਲ ਕਰਵਾਇਆ ਗਿਆ।

 

 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਨਵ- ਨਿਯੁਕਤ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ ’ਤੇ ਸਿੱਟ ਤੇ ਵਿਜੀਲੈਂਸ ਵਲੋਂ ਛਾਪੇਮਾਰੀ-ਸੂਤਰ
Ad Position 24