07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਾਣੀ ਦੇ ਟੋਏ ਵਿਚ ਡੁੱਬਣ ਨਾਲ ਕਰੀਬ 5 ਸਾਲ ਦੇ ਬੱਚੇ ਦੀ ਮੌਤ

ਮਮਦੋਟ (ਫ਼ਿਰੋਜ਼ਪੁਰ) ,20 ਜੁਲਾਈ (ਸੁਖਦੇਵ ਸਿੰਘ ਸੰਗਮ ) -ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ ਪਾਣੀ ਦੇ ਟੋਏ ਵਿਚ ਡੁੱਬਣ ਨਾਲ ਕਰੀਬ 5 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ...

Ad Position 21
No active advertisement
ਅਜੀਤ ਡੈਸਕ 20-07-2025

ਮਮਦੋਟ (ਫ਼ਿਰੋਜ਼ਪੁਰ) ,20 ਜੁਲਾਈ (ਸੁਖਦੇਵ ਸਿੰਘ ਸੰਗਮ ) -ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ ਪਾਣੀ ਦੇ ਟੋਏ ਵਿਚ ਡੁੱਬਣ ਨਾਲ ਕਰੀਬ 5 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਇਕੱਤਰ ਜਾਣਕਾਰੀ ਅਨੁਸਾਰ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਕਿਸੇ ਗੁਆਂਢੀ ਨੇ ਪੱਠਿਆਂ ਵਿਚ ਮੀਂਹ ਦਾ ਭਰਿਆ ਪਾਣੀ ਕੱਢਣ ਲਈ ਟੋਆ ਪੁੱਟਿਆ ਹੋਇਆ ਸੀ।

ਇਸ ਦੌਰਾਨ ਅੱਜ ਗੁਰਜੀਤ ਸਿੰਘ ਦਾ ਲਗਭਗ 5 ਸਾਲ ਦਾ ਬੱਚਾ ਅਰਮਾਨਪ੍ਰੀਤ ਸਿੰਘ ਖੇਡਦੇ ਹੋਏ ਉਕਤ ਟੋਏ ਵਿਚ ਡਿਗ ਪਿਆ ਜਿਸ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਬੱਚੇ ਨੂੰ ਘਰ ਵਿਚ ਨਾ ਦੇਖ ਕੇ ਮਾਂ ਪਿਓ ਨੇ ਭਾਲ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਪਾਣੀ ਦੇ ਟੋਏ ਵਿਚੋਂ ਮਿਲਿਆ ।

Ad Position 22
No active advertisement
ਪਿਛਲੀ ਖ਼ਬਰ ਪਿੰਡ ਵਜੀਦਕੇ ਕਲਾਂ ਅਤੇ ਕੁਤਬਾ ਤੋਂ ਪੰਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਅਗਲੀ ਖ਼ਬਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਲੈ ਕੇ ਆਈ.ਸੀ.ਸੀ. ਦਾ ਵੱਡਾ ਫ਼ੈਸਲਾ , 2031 ਤੱਕ ਇੰਗਲੈਂਡ ਤੋਂ ਬਾਹਰ ਨਹੀਂ ਹੋਵੇਗਾ ਫਾ...
Ad Position 24