07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਵਜੀਦਕੇ ਕਲਾਂ ਅਤੇ ਕੁਤਬਾ ਤੋਂ ਪੰਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ

ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਰਾਜ ਚੋਣ ਕਮਿਸ਼ਨ ਵਲੋਂ 27 ਜੁਲਾਈ ਨੂੰ ਰਾਜ ਭਰ ਦੀਆਂ ਖਾਲੀ ਪਈਆਂ ਸਰਪੰਚਾਂ ਅਤੇ ਪੰਚਾਂ ਦੀਆਂ ਆਸਾਮੀਆਂ ਉੱਪਰ ਕਰਵਾਈ ਜਾ ਰਹੀ ਚੋਣ ਤਹਿਤ ਮਹਿਲ ...

Ad Position 21
No active advertisement
ਅਜੀਤ ਡੈਸਕ 20-07-2025

ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਰਾਜ ਚੋਣ ਕਮਿਸ਼ਨ ਵਲੋਂ 27 ਜੁਲਾਈ ਨੂੰ ਰਾਜ ਭਰ ਦੀਆਂ ਖਾਲੀ ਪਈਆਂ ਸਰਪੰਚਾਂ ਅਤੇ ਪੰਚਾਂ ਦੀਆਂ ਆਸਾਮੀਆਂ ਉੱਪਰ ਕਰਵਾਈ ਜਾ ਰਹੀ ਚੋਣ ਤਹਿਤ ਮਹਿਲ ਕਲਾਂ ਬਲਾਕ ਦੇ ਪਿੰਡ ਵਜੀਦਕੇ ਕਲਾਂ ਦੇ ਵਾਰਡ 5, ਪਿੰਡ ਕੁਤਬਾ ਦੇ ਵਾਰਡ 4 ਤੋਂ ਭਰੇ ਗਏ ਪੰਚ ਲਈ 2 ਨਾਮਜ਼ਦਗੀ ਪੱਤਰ ਅੱਜ ਠੀਕ ਪਾਏ ਜਾਣ ਤੋਂ ਬਾਅਦ, ਦੋਵੇਂ ਉਮੀਦਵਾਰਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਵਲੋਂ ਕਾਗ਼ਜ਼ ਦਾਖ਼ਲ ਨਾ ਕਰਵਾਉਣ 'ਤੇ ਬਿਨਾਂ ਮੁਕਾਬਲੇ, ਸਰਬ ਸੰਮਤੀ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਪਿੰਡ ਵਜੀਦਕੇ ਕਲਾਂ ਵਾਰਡ 5 ਤੋਂ ਸੁਖਬੀਰ ਸਿੰਘ ਪੁੱਤਰ ਰੂਪ ਸਿੰਘ ਅਤੇ ਕੁਤਬਾ ਦੇ ਵਾਰਡ 4 ਤੋਂ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪੰਚ ਲਈ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਦੀ ਪੜਤਾਲ ਦੌਰਾਨ ਸਾਰੇ ਕਾਗਜ਼ ਸਹੀ ਪਾਏ ਗਏ। ਇਸ ਮੌਕੇ ਸਹਾਇਕ ਰਿਟਰਨਿੰਗ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਮੀਦਵਾਰ ਵਾਪਸੀ ਦੀ ਆਖ਼ਰੀ ਮਿਆਦ ਤੱਕ ਨਾ ਤਾਂ ਕਿਸੇ ਹੋਰ ਉਮੀਦਵਾਰ ਨੇ ਚੋਣ ਲੜਣ ਲਈ ਕਾਗ਼ਜ਼ ਦਾਖ਼ਲ ਕੀਤੇ ਅਤੇ ਨਾ ਹੀ ਮੌਜੂਦਾ ਉਮੀਦਵਾਰਾਂ ਵਲੋਂ ਉਮੀਦਵਾਰੀ ਵਾਪਸ ਲਈ ਗਈ। ਇਸ ਲਈ ਪਿੰਡ ਵਜੀਦਕੇ ਕਲਾਂ ਦੇ ਵਾਰਡ 5 ਤੋਂ ਸੁਖਬੀਰ ਸਿੰਘ ਅਤੇ ਕੁਤਬਾ ਦੇ ਵਾਰਡ 4 ਤੋਂ ਅਵਤਾਰ ਸਿੰਘ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਬਿਨਾਂ ਕਿਸੇ ਮੁਕਾਬਲੇ ਜੇਤੂ ਐਲਾਨ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਸਰਬ ਪਾਰਟੀ ਮੀਟਿੰਗ ਵਿਚ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਦਿੱਤੀ ਅਹਿਮ ਜਾਣਕਾਰੀ ਅਗਲੀ ਖ਼ਬਰ ਪਾਣੀ ਦੇ ਟੋਏ ਵਿਚ ਡੁੱਬਣ ਨਾਲ ਕਰੀਬ 5 ਸਾਲ ਦੇ ਬੱਚੇ ਦੀ ਮੌਤ
Ad Position 24