06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਿ੍ਤਕ ਨੌਜਵਾਨ ਬੇਅੰਤ ਸਿੰਘ ਠੀਕਰੀਵਾਲਾ ਦੀ ਲਾਸ਼ ਕੈਨੇਡਾ ਤੋਂ 18 ਦਿਨਾਂ ਬਾਅਦ ਪਿੰਡ ਪੁੱਜੀ

ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਠੀਕਰੀਵਾਲਾ (ਬਰਨਾਲਾ) ਦੇ ਜੰਮਪਲ ਨੌਜਵਾਨ ਬੇਅੰਤ ਸਿੰਘ (30) ਪੁੱਤਰ ਸਵ: ਬਚਿੱਤਰ ਸਿੰਘ ਦੀ 2 ਜੁਲਾਈ ਨੂੰ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਅੱਜ ਉਸ ਦੀ ਲਾਸ਼ 18 ਦਿਨਾਂ ਬਾਅਦ ਪਿੰਡ ਠੀਕਰੀਵਾਲਾ ਪੁੱਜੀ, ਜਿਥੇ ਗ਼ਮਗੀਨ ਮਾਹੌਲ 'ਚ ਹੋਏ ...

Ad Position 21
No active advertisement
ਅਜੀਤ ਡੈਸਕ 20-07-2025

ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਠੀਕਰੀਵਾਲਾ (ਬਰਨਾਲਾ) ਦੇ ਜੰਮਪਲ ਨੌਜਵਾਨ ਬੇਅੰਤ ਸਿੰਘ (30) ਪੁੱਤਰ ਸਵ: ਬਚਿੱਤਰ ਸਿੰਘ ਦੀ 2 ਜੁਲਾਈ ਨੂੰ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਅੱਜ ਉਸ ਦੀ ਲਾਸ਼ 18 ਦਿਨਾਂ ਬਾਅਦ ਪਿੰਡ ਠੀਕਰੀਵਾਲਾ ਪੁੱਜੀ, ਜਿਥੇ ਗ਼ਮਗੀਨ ਮਾਹੌਲ 'ਚ ਹੋਏ ਸਸਕਾਰ ਸਮੇਂ ਵੱਡੀ ਗਿਣਤੀ 'ਚ ਪਹੁੰਚੇ ਆਗੂਆਂ, ਆਮ ਲੋਕਾਂ, ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸ਼ੋ੍ਰਮਣੀ ਅਕਾਲੀ ਦਲ (ਅ) ਦੇ ਸਕੱਤਰ, ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਚੇਅਰਮੈਨ ਸੁਖਵਿੰਦਰ ਦਾਸ ਆਦਿ ਆਗੂਆਂ ਨੇ ਪਿੰਡ ਠੀਕਰੀਵਾਲਾ ਪੁੱਜ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਪਣੇ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ | ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਬੇਅੰਤ ਸਿੰਘ ਇਸੇ ਸਾਲ ਅਪ੍ਰੈਲ ਮਹੀਨੇ 'ਚ ਰੋਜ਼ੀ, ਰੋਟੀ ਲਈ ਕੈਨੇਡਾ ਦੇ ਸ਼ਹਿਰ ਸਰੀ ਗਿਆ ਸੀ, ਜਿਥੇ 2 ਜੁਲਾਈ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਤੇ ਵਿਧਵਾ ਮਾਂ ਮਲਕੀਤ ਕੌਰ ਦਾ ਇਕੋ ਇਕ ਸਹਾਰਾ ਸੀ | ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸ ਨੂੰ ਰੁਜ਼ਗਾਰ ਲਈ ਕੈਨੇਡਾ ਭੇਜਿਆ ਸੀ, ਪਰ ਉਥੇ ਇਹ ਦੁਖਦਾਈ ਘਟਨਾ ਵਾਪਰ ਗਈ | ਇਸ ਮੌਕੇ ਸਰਪੰਚ ਕਿਰਨਜੀਤ ਸਿੰਘ, ਡਾ. ਦਰਸ਼ਨ ਸਿੰਘ, ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਪ੍ਰਧਾਨ ਜਗਸੀਰ ਸਿੰਘ ਅÏਲਖ, ਗੁਰਦਿਆਲ ਸਿੰਘ ਮਾਨ, ਜਥੇ: ਲਾਭ ਸਿੰਘ ਠੀਕਰੀਵਾਲ ਆਗੂ, ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀਸ਼ੰਕਰ ਨੇ ਪੁਰਤਗਾਲ 'ਚ ਲੰਬੀ ਛਾਲ ਦਾ ਜਿੱਤਿਆ ਖ਼ਿਤਾਬ ਅਗਲੀ ਖ਼ਬਰ ਬਠਿੰਡਾ ਦੇ ਰਜਿੰਦਰ ਗੁਪਤਾ ਨੇ 6 ਲੱਖ 45 ਹਜ਼ਾਰ ਕਿੱਲੋਮੀਟਰ ਸਾਈਕਲ 'ਤੇ ਧਾਰਮਿਕ ਅਸਥਾਨਾਂ ਦੀ ਕੀਤੀ ਯਾਤਰਾ
Ad Position 24