06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ੍ਰੀਸ਼ੰਕਰ ਨੇ ਪੁਰਤਗਾਲ 'ਚ ਲੰਬੀ ਛਾਲ ਦਾ ਜਿੱਤਿਆ ਖ਼ਿਤਾਬ

ਨਵੀਂ ਦਿੱਲੀ, 20 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਸਟਾਰ ਲੋਂਗ ਜੰਪਰ ਮੁਰਲੀ ਸ੍ਰੀਸ਼ੰਕਰ ਨੇ ਪੁਰਤਗਾਲ ਦੇ ਮਾਇਆ 'ਚ ਵਿਸ਼ਵ ਅਥਲੈਟਿਕਸ ਸਬਕੌਂਟੀਨੈਂਟਲ ਟੂਰ ਦੇ ਕਾਂਸੀ ਪੱਧਰ ਦੇ ਟੂਰਨਾਮੈਂਟ, ਮੀਟਿੰਗ ਮਾਇਆ ਸਿਡਾਡੇ ਡੋ ਡੇਸਪੋਰਟੋ 'ਚ 7.75 ਮੀਟਰ ਦੀ ਛਾਲ ਨਾਲ ਖਿਤਾਬ ਜਿੱਤਿਆ | ਏਸ਼ੀਆਈ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ...

Ad Position 21
No active advertisement
ਅਜੀਤ ਡੈਸਕ 20-07-2025

ਨਵੀਂ ਦਿੱਲੀ, 20 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਸਟਾਰ ਲੋਂਗ ਜੰਪਰ ਮੁਰਲੀ ਸ੍ਰੀਸ਼ੰਕਰ ਨੇ ਪੁਰਤਗਾਲ ਦੇ ਮਾਇਆ 'ਚ ਵਿਸ਼ਵ ਅਥਲੈਟਿਕਸ ਸਬਕੌਂਟੀਨੈਂਟਲ ਟੂਰ ਦੇ ਕਾਂਸੀ ਪੱਧਰ ਦੇ ਟੂਰਨਾਮੈਂਟ, ਮੀਟਿੰਗ ਮਾਇਆ ਸਿਡਾਡੇ ਡੋ ਡੇਸਪੋਰਟੋ 'ਚ 7.75 ਮੀਟਰ ਦੀ ਛਾਲ ਨਾਲ ਖਿਤਾਬ ਜਿੱਤਿਆ | ਏਸ਼ੀਆਈ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ ਸ੍ਰੀਸ਼ੰਕਰ ਨੇ ਸ਼ਨੀਵਾਰ ਰਾਤ ਨੂੰ ਦੂਜੇ ਦੌਰ 'ਚ ਆਪਣੀ ਸਭ ਤੋਂ ਵਧੀਆ ਕੋਸ਼ਿਸ਼ ਕੀਤੀ | ਉਸਨੇ 7.63 ਮੀਟਰ ਦੀ ਛਾਲ ਨਾਲ ਸ਼ੁਰੂਆਤ ਕੀਤੀ ਅਤੇ ਦੂਜੇ ਦੌਰ ਵਿੱਚ 7.75 ਮੀਟਰ ਦੀ ਛਾਲ ਮਾਰੀ | ਤੀਜੀ ਛਾਲ 'ਚ, ਉਸਨੇ 7.69 ਮੀਟਰ ਦੀ ਦੂਰੀ ਮਾਪੀ | ਅਗਲੀ ਕੋਸ਼ਿਸ਼ ਫਾਊਲ ਸੀ ਅਤੇ ਇਸ ਤੋਂ ਬਾਅਦ ਉਸਨੇ 6.12 ਅਤੇ 7.58 ਮੀਟਰ ਦੀ ਛਾਲ ਮਾਰੀ | ਉਨ੍ਹਾਂ ਦਾ ਮੁਕਾਬਲਾ ਕਰ ਰਹੇ ਪੋਲੈਂਡ ਦੇ ਪਿਓਟਰ ਤਾਰਕੋਵਸਕੀ ਨੇ ਵੀ 7.75 ਮੀਟਰ ਦੀ ਛਾਲ ਮਾਰੀ ਪਰ ਉਸਦਾ ਦੂਜਾ ਸਭ ਤੋਂ ਵਧੀਆ ਯਤਨ 7.58 ਮੀਟਰ ਸੀ ਜੋ ਸ਼੍ਰੀਸ਼ੰਕਰ ਦੇ 7.69 ਮੀਟਰ ਤੋਂ ਘੱਟ ਸੀ |

Ad Position 22
No active advertisement
ਪਿਛਲੀ ਖ਼ਬਰ ਮੈਨਚੈਸਟਰ ਟੈਸਟ 'ਚ ਖੇਡਣਗੇ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਅਗਲੀ ਖ਼ਬਰ ਮਿ੍ਤਕ ਨੌਜਵਾਨ ਬੇਅੰਤ ਸਿੰਘ ਠੀਕਰੀਵਾਲਾ ਦੀ ਲਾਸ਼ ਕੈਨੇਡਾ ਤੋਂ 18 ਦਿਨਾਂ ਬਾਅਦ ਪਿੰਡ ਪੁੱਜੀ
Ad Position 24